kanchukīकंचुकी
ਸੰ. कञ्चुकी ਸੰਗ੍ਯ- ਚੋਲੀ. ਅੰਗੀਆ। ੨. ਸੰ. कञ्चुकिन ਰਨਵਾਸ ਦੀ ਦਾਸੀਆਂ ਦਾ ਸਰਦਾਰ. ਜ਼ਨਾਨੀ ਡਿਹੁਡੀ ਦਾ ਦਾਰੋਗ਼ਾ. ਖ਼੍ਵਾਜਹਸਰਾ.
सं. कञ्चुकी संग्य- चोली. अंगीआ। २. सं. कञ्चुकिन रनवास दी दासीआं दा सरदार. ज़नानी डिहुडी दा दारोग़ा. ख़्वाजहसरा.
ਛੋਟਾ ਚੋਲਾ. ਦੇਖੋ, ਚੋਲ। ੨. ਭਾਵ- ਦੇਹ ਅਤੇ ਬੁੱਧਿ. "ਕਾਮ ਕ੍ਰੋਧ ਕੀ ਕਚੀ ਚੋਲੀ." (ਮਾਰੂ ਸੋਲਹੇ ਮਃ ੧) "ਹਰਿਪ੍ਰੇਮ ਭਿੰਨੀ ਚੋਲੀਐ." (ਦੇਵ ਮਃ ੪)...
ਦੇਖੋ, ਅੰਗਿਕਾ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਫ਼ਾ. [داروغہ] ਸੰਗ੍ਯਾ- ਨਿਗਰਾਨੀ ਕਰਨ ਵਾਲਾ ਕਰਮਚਾਰੀ....