kūtatānaकूटतान
ਦੇਖੋ, ਤਾਨ.
देखो, तान.
ਸੰ. ਸੰਗ੍ਯਾ- ਤਾਣਨ ਦਾ ਭਾਵ. ਫੈਲਾਉ. ਵਿਸ੍ਤਾਰ. ਦੇਖੋ, ਤਨ੍ ਧਾ। ੨. ਸੁਰਾਂ (ਸ੍ਵਰਾਂ) ਦਾ ਵਿਸ੍ਤਾਰ. ਸੰਗੀਤ ਅਨੁਸਾਰ ਖੜਜ (ਸੜਜ) ਤੋਂ ਨਿਖਾਦ (ਨਿਸਾਦ) ਅਤੇ ਨਿਸਾਦ ਤੋਂ ਸੜਜ ਸ੍ਵਰ ਨੂੰ ਜਾਣ ਆਉਣ ਦਾ ਪ੍ਰਕਾਰ. ਸੰਗੀਤ ਦਾਮੋਦਰ ਦੇ ਮਤ ਅਨੁਸਾਰ ੪੯ ਤਾਨਾਂ ਹਨ, ਸੰਗੀਤਸਾਰ ਦੇ ਲੇਖ ਅਨੁਸਾਰ ੮੪ ਹਨ, ਪਰੰਤੂ ਪ੍ਰਸ੍ਤਾਰ ਰੀਤਿ ਨਾਲ ਜਿਵੇਂ ਛੰਦ ਅਨੰਤ ਹਨ ਤਿਵੇਂ ਹੀ ਸ੍ਵਰਪ੍ਰਸ੍ਤਾਰ ਕਰਕੇ ਤਾਨਾਂ ਭੀ ਅਨੰਤ ਹਨ. ਜੇ ਤਾਨਾਂ ਦਾ ਮੁਖ ਨਿਯਮ ਵਿਚਾਰੀਏ ਤਦ ਦੋ ਹੀ ਪ੍ਰਧਾਨ ਤਾਨਾਂ ਹਨ, ਅਰਥਾਤ ਆਰੋਹੀ ਅਤੇ ਅਵਰੋਹੀ. ਹੇਠੋਂ ਉੱਪਰ ਨੂੰ ਜਾਣਾ ਆਰੋਹੀ ਤਾਨ ਹੈ, ਉੱਪਰਲੇ ਸੁਰਾਂ ਤੋਂ ਹੇਠ ਵੱਲ ਆਉਣਾ ਅਵਰੋਹੀ ਹੈ.#ਆਰੋਹੀ ਅਵਰੋਹੀ ਤਾਨਾਂ ਦੇ ਸੰਗੀਤ ਵਿੱਚ ਸੱਤ ਪ੍ਰਧਾਨ ਭੇਦ ਇਹ ਲਿਖੇ ਹਨ:-#ਆਰਚਿਕ- ਇੱਕ ਸ੍ਵਰ ਦੀ¹#ਗਾਥਿਕ- ਦੋ ਸ੍ਵਰ ਦੀ.#ਸਾਮਿਕ- ਤਿੰਨ ਸ੍ਵਰ ਦੀ.#ਸ੍ਵਰਾਂਤਰ- ਚਾਰ ਸ੍ਵਰ ਦੀ.#ਓੜਵ- ਪੰਜ ਸ੍ਵਰ ਦੀ.#ਸਾੜਵ- ਛੀ ਸ੍ਵਰ ਦੀ.#ਸੰਪੂਰਣ- ਸੱਤ ਸ੍ਵਰ ਦੀ.#ਸੰਗੀਤ ਗ੍ਰੰਥਾਂ ਵਿੱਚ ਤਾਨ ਦੇ ਦੋ ਭੇਦ ਹੋਰ ਭੀ ਬਾਪੇ ਹਨ. ਇੱਕ ਸ਼ੁੱਧ ਤਾਨ, ਜਿਸ ਵਿੱਚ ਸਿੱਧੇ ਸੁਰ ਲੱਗਣ. ਜੈਸੇ- ਸ ਰ ਗ ਮ ਪ ਧ ਨ. ਦੂਜੀ ਕੂਟਤਾਨ, ਜਿਸ ਵਿੱਚ ਟੇਢੇ ਸੁਰ ਹੋਣ, ਯਥਾ- ਸ ਗ ਰ, ਮ ਧ ਪ ਆਦਿ.²#"ਬਾਜਾ ਮਾਣੁ ਤਾਣੁ ਤਜਿ ਤਾਨਾ." (ਰਾਮ ਮਃ ੫)#੩. ਤਾਲ ਦੇ "ਸਮ" ਨੂੰ ਭੀ ਪੰਜਾਬੀ ਵਿੱਚ ਤਾਨ ਆਖਦੇ ਹਨ. "ਤਾਨ ਸਮ ਗੁਰੁ ਅਹੋ! ਉਚਾਰੀ." (ਗੁਪ੍ਰਸੂ) ੪. ਤੰਤੂਆਂ (ਤੰਦਾਂ) ਦਾ ਤਾਣਾ. ਬੁਣਨ ਲਈ ਤਣਿਆ ਹੋਇਆ ਸੂਤ. ਦੇਖੋ, ਤਾਨੁ। ੫. ਸਰਵ- ਤਾਂ ਨੇ. ਤਿਸ ਨੇ. "ਮਧੁ ਕੈਟ ਭਤਾਨ ਮਰੇ." (ਕ੍ਰਿਸ਼ਾਨਾਵ) ੬. ਤ੍ਰਾਣ (ਰਖ੍ਯਾ) ਅੰਦਰ ਆਏ (ਸ਼ਰਣਾਗਤ) ਲਈ ਭੀ ਤਾਨ ਸ਼ਬਦ ਵਰਤਿਆ ਹੈ. ਦੇਖੋ, ਤ੍ਰਾਣ. "ਤਾਨ ਕੋ ਸੁਖ ਦੀਅੰ." (ਬੈਰਾਹ)...