kulīकुली
ਦੇਖੋ, ਕੁਲ. "ਕੇਤੇ ਨਾਗਕੁਲੀ ਮਹਿ ਆਏ." (ਗਉ ਮਃ ੧) ੨. ਤੁ. [قُلی] ਕ਼ੁਲੀ. ਮਜ਼ਦੂਰ। ੩. ਗ਼ੁਲਾਮ। ੪. ਦੇਖੋ, ਕੁੱਲੀ.
देखो, कुल. "केते नागकुली महि आए." (गउ मः १) २. तु. [قُلی] क़ुली. मज़दूर। ३. ग़ुलाम। ४. देखो, कुॱली.
ਸੰ. ਸੰਗ੍ਯਾ- ਨਸਲ. ਵੰਸ਼. "ਕੁਲਹ ਸਮੂਹ ਸਗਲ ਉਧਰਣੰ." (ਗਾਥਾ) ੨. ਆਬਾਦ ਦੇਸ਼। ੩. ਘਰ. ਗ੍ਰਿਹ। ੪. ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. ਆਪਿ ਤਰਿਆ ਕੁਲ ਜਗਤ ਤਰਾਇਆ." (ਵਾਰ ਗੂਜ ੧. ਮਃ ੩. )...
ਵਿ- ਕਿਤਨੇ. ਕਿਤਨੇ ਇੱਕ. "ਕੇਤੇ ਇੰਦ ਚੰਦ ਸੂਰ ਕੇਤੇ." (ਜਪੁ) "ਜੀਵਨਾ ਵੀਚਾਰਿ ਦੇਖਿ ਕੇਤੇਕੇ ਦਿਨਾ?" (ਧਨਾ ਮਃ ੧)...
ਨਾਗਵੰਸ਼. ਕਿਤਨੇ ਗ੍ਰੰਥਾਂ ਵਿੱਚ ੮. ਕਿਤਨਿਆਂ ਵਿੱਚ ੯. ਨਾਗਕੁਲਾਂ ਲਿਖੀਆਂ ਹਨ. ਵਰਾਹਪੁਰਾਣ ਵਿੱਚ ਲੇਖ ਹੈ ਕਿ ਜੋ ਕਸ਼੍ਯਪ ਤੋਂ ਪਹਿਲਾਂ ਮੁਖ ਨਾਗ ਉਪਜੇ, ਉਨ੍ਹਾਂ ਦੀ ਵੰਸ਼ ਦਾ ਨਾਮ ਨਾਗਕੁਲ ਹੋਇਆ. "ਜੁਰ੍ਯੋ ਅਸ੍ਟ ਕੁਲ ਨਾਗ ਅਪਾਰਾ." (ਸਲੋਹ) ਪੁਰਾਣਾਂ ਵਿੱਚ ਅੱਠ ਕੁਲ ਦੇ ਮੁਖੀਏ ਨਾਗ ਇਹ ਹਨ- ਅਨੰਤ, ਵਾਸੁਕਿ, ਕੰਬਲ, ਕਰ੍ਕੋਟ, ਪਦਮ, ਮਹਾਪਦਮ, ਸ਼ੰਖ ਅਤੇ ਕੁਲਿਕ. ਕਿਤਨਿਆਂ ਨੇ ਤਕ੍ਸ਼੍ਕ ਨੌਵਾਂ ਨਾਲ ਮਿਲਾਕੇ ਨੌ ਕੁਲ ਕਲਪੇ ਹਨ....
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਦੇਖੋ, ਮਜੂਰ ਅਤੇ ਮਜੂਰੀ....
ਅ਼. [غُلام] ਗ਼ੁਲਾਮ. ਸੰਗ੍ਯਾ- ਲੁੱਟ ਵਿੱਚ ਹੱਥ ਆਇਆ ਜਾਂ ਮੁੱਲ ਲਿਆ ਹੋਇਆ ਸੇਵਕ.¹ ਗੋੱਲਾ. ਪੁਰਾਣੇ ਸਮੇਂ ਯੁੱਧ ਵਿੱਚੋਂ ਵੈਰੀ ਦੇ ਫੜੇ ਹੋਏ ਆਦਮੀਆਂ ਨੂੰ ਜਾਨੋ ਨਹੀਂ ਮਾਰਦੇ ਸਨ. ਸਗੋਂ ਕਾਬੂ ਕਰਕੇ ਕੈਦ ਕਰ ਲੈਂਦੇ ਸਨ. ਕੁਝ ਚਿਰ ਮਗਰੋਂ ਜਾਂਤਾਂ ਇਨ੍ਹਾਂ ਤੋਂ ਕਰੜੀ ਮਿਹਨਤ ਦੇ ਕੰਮ ਕਰਾਉਂਦੇ, ਜਾਂ ਡੰਗਰਾਂ ਵਾਂਙ ਵੇਚ ਛਡਦੇ. ਇਸ ਤਰਾਂ ਖਰੀਦੇ ਜਾਂ ਫੜੇ ਹੋਏ ਮਨੁੱਖ ਨੂੰ ਗ਼ੁਲਾਮ ਕਿਹਾ ਜਾਂਦਾ ਸੀ.²#ਅਸਲ ਵਿੱਚ ਗ਼ੁਲਾਮ ਉਸ ਨੂੰ ਆਖਦੇ ਸਨ ਜੋ ਪਸ਼ੂ ਸਮਾਨ ਕਿਸੇ ਹੋਰ ਮਨੁੱਖ ਦੀ ਮਾਲਕੀਅਤ ਹੁੰਦਾ ਸੀ, ਅਰ ਸਭ ਤਰਾਂ ਆਪਣੇ ਮਾਲਿਕ ਦੇ ਅਧੀਨ ਹੁੰਦਾ ਹੋਇਆ ਆਪਣੀ ਇੱਛਾ ਅਨੁਸਾਰ ਕੋਈ ਕੰਮ ਭੀ ਕਰਨ ਦੇ ਸਮਰਥ ਨਹੀਂ ਸੀ.#ਭਾਵੇਂ ਭਾਰਤ ਵਿੱਚ ਭੀ ਕਦੇ ਗੁਲਾਮੀ ਪ੍ਰਚਲਿਤ ਸੀ, ਪਰ ਇਸ ਦਾ ਪੂਰਾ ਜੋਰ ਪਹਿਲਾਂ ਉਨ੍ਹਾਂ ਦੇਸ਼ਾਂ ਵਿੱਚ ਰਿਹਾ ਹੈ ਜਿੱਥੇ ਹੁਣ ਕੁਝ ਸਦੀਆਂ ਤੋਂ ਇਸਲਾਮੀ ਕੌਮਾਂ ਆਬਾਦ ਹਨ. ਇਨ੍ਹਾਂ ਤਬਕਿਆਂ ਵਿੱਚ ਗੁਲਾਮੀ ਮੁਹ਼ੰਮਦ ਸਾਹਿਬ ਦੇ ਜਨਮ ਤੋਂ ਬਹੁਤ ਵਰ੍ਹੇ ਪਹਿਲਾਂ ਤੋਂ ਚਲੀ ਆਉਂਦੀ ਸੀ, ਇਨ੍ਹਾਂ ਦੇਸ਼ਾਂ ਤੋਂ ਹੀ ਇਹ ਯੂਰਪ ਵਿੱਚ ਫੈਲੀ, ਅਰ ਅੰਤ ਨੂੰ ਅਮਰੀਕਾ ਵਿੱਚ ਤਕੜੇ ਪੈਰ ਜਮਾਕੇ ਸਨ ੧੮੬੫ ਵਿੱਚ ਸਦਾ ਲਈ ਸਭ੍ਯ ਦੇਸ਼ਾਂ ਤੋਂ ਲੋਪ ਹੋ ਗਈ. ਗੁਲਾਮੀ ਦਾ ਇਤਿਹਾਸ ਨਰਕ ਵਿੱਚ ਬਿਲਕਦੇ ਜੀਵਾਂ ਦਾ ਕਥਾ ਤੋਂ ਭੀ ਜਾਦਾ ਦੁਖਦਾਈ ਕਿਹਾ ਜਾਵੇ, ਤਾਂ ਅਯੋਗ ਨਹੀਂ, ਦੇਖੋ, Ingram ਕ੍ਰਿਤ History of Slavery and Serfdom (1895)....
ਘਾਸ ਫੂਸ ਦੀ ਛੱਪਰੀ. ਤ੍ਰਿਣ ਕੁਟੀਆ। ੨. ਅ਼. [کُلّی] ਵਿ- ਤਮਾਮ. ਸਭ....