kubhāकुभा
ਦੇਖੋ, ਕਾਬੁਲ। ੨. ਕੁ (ਨਿੰਦਿਤ) ਭਾ (ਸ਼ੋਭਾ). ੩. ਕੁ (ਜਮੀਨ) ਦੀ ਭਾ (ਛਾਇਆ).
देखो, काबुल। २. कु (निंदित) भा (शोभा). ३. कु (जमीन) दी भा (छाइआ).
ਸੰ. ਕੁਭਾ. ਇੱਕ ਨਦੀ, ਜਿਸਦਾ ਜ਼ਿਕਰ ਰਿਗਵੇਦ ਵਿੱਚ ਆਇਆ ਹੈ. ਇਹ ਨਦੀ ਅਫ਼ਗਾਨਿਸਤਾਨ ਵਿੱਚ ਵਹਿੰਦੀ ਹੋਈ ਅਟਕ ਪਾਸ ਆਕੇ ਸਿੰਧੁਨਦ ਵਿੱਚ ਡਿਗਦੀ ਹੈ. ਫ਼ਾਰਸੀ ਵਿੱਚ ਇਸੇ ਦਾ ਨਾਉਂ ਕਾਬੁਲ ਹੈ. ਲੋਗਰ ਅਤੇ ਕਾਬੁਲ ਨਦੀ ਦੇ ਵਿਚਕਾਰ ਵਸੇ ਨਗਰ ਦਾ ਨਾਉਂ ਭੀ ਕਾਬੁਲ ਹੋ ਗਿਆ ਹੈ. ਕਾਬੁਲ ਅਫ਼ਗਾਨਿਸਤਾਨ ਦੀ ਰਾਜਧਾਨੀ ਹੈ, ਅਤੇ ਪੇਸ਼ਾਵਰ ਤੋਂ ੧੮੧ ਮੀਲ ਹੈ. ਇਸ ਦੀ ਸਮੁੰਦਰ ਤੋਂ ਬਲੰਦੀ ੫੭੮੦ ਫੁਟ ਹੈ. ਕਾਬੁਲ ਦੇ ਸ਼ਾਹ ਦੀ ਪਦਵੀ "ਅਮੀਰ" ਹੈ.¹#ਸ਼੍ਰੀ ਗੁਰੂ ਨਾਨਕ ਦੇਵ ਧਰਮਪ੍ਰਚਾਰ ਕਰਦੇ ਹੋਏ ਸੰਮਤ ੧੫੭੬ ਵਿੱਚ ਇਸ ਸ਼ਹਿਰ ਵਿਰਾਜੇ ਅਤੇ ਅਨੇਕ ਜੀਵਾਂ ਨੂੰ ਸੁਮਾਰਗ ਪਾਇਆ. "ਜਹਿਂ ਕਾਬੁਲ ਕੋ ਨਗਰ ਸੁਹਾਵਾ। ਤਿਸ ਮਹਿਂ ਪ੍ਰਵਿਸੇ ਦੁਖਬਨ ਦਾਵਾ." (ਨਾਪ੍ਰ)#ਸ਼੍ਰੀ ਗੁਰੂ ਅਰਜਨ ਦੇਵ, ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਹਰਿਰਾਇ ਸਾਹਿਬ ਵੇਲੇ ਕਾਬੁਲ ਵਿੱਚ ਸਿੱਖਧਰਮ ਦਾ ਬਹੁਤ ਪ੍ਰਚਾਰ ਹੋਇਆ. ਹੁਣ ਇਸ ਸ਼ਹਿਰ ਵਿੱਚ ਕਈ ਸਿੱਖ ਧਰਮਸ਼ਾਲਾ ਦੇਖੀਦੀਆਂ ਹਨ....
ਵਿ- ਜਿਸ ਦੀ ਨਿੰਦਾ ਕੀਤੀਗਈ ਹੈ. ਬਦਨਾਮ. ਨਿੰਦਿਆ ਹੋਇਆ....
ਸੰ. ਸ਼ੋਭਾ. ਸੰਗ੍ਯਾ- ਚਮਕ. ਪ੍ਰਕਾਸ਼। ੨. ਸੁੰਦਰਤਾ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰ. ਛਾਯਾ. ਸੰਗ੍ਯਾ- ਸੂਰਜ ਦੇ ਪ੍ਰਕਾਸ਼ ਨੂੰ ਛਿੰਨ ਕਰਨ ਵਾਲੀ ਛਾਉਂ. ਸਾਯਹ. "ਤ੍ਰਿਣ ਕੀ ਅਗਨਿ ਮੇਘ ਕੀ ਛਾਇਆ." (ਟੋਡੀ ਮਃ ੫) ੨. ਰਖ੍ਯਾ (ਰਕ੍ਸ਼ਾ) "ਛਾਇਆ ਪ੍ਰਭਿ ਛਤ੍ਰਪਤਿ ਕੀਨੀ." (ਸੂਹੀ ਛੰਤ ਮਃ ੫) ੩. ਅਵਿਦ੍ਯਾ. "ਹਉ ਵਿਚਿ ਮਾਇਆ ਹਉ ਵਿੱਚ ਛਾਇਆ." (ਵਾਰ ਆਸਾ) "ਛਾਇਆ ਛੂਛੀ ਜਗਤ ਭੁਲਾਨਾ." (ਓਅੰਕਾਰ) ੪. ਪ੍ਰਤਿਬਿੰਬ. ਅ਼ਕਸ. ਭਾਵ- ਜੀਵਾਤਮਾ. "ਆਪੇ ਮਾਇਆ ਆਪੇ ਛਾਇਆ." (ਮਾਝ ਅਃ ਮਃ ੩) ੫. ਅਸਰ. ਤਾਸੀਰ. "ਜੋ ਪਢਕਰ ਉਪਦੇਸ ਬਤਾਵੈ। ਆਪ ਨਹੀਂ ਸੁਭ ਕਰਮ ਕਮਾਵੈ। ਤਿਸ ਕੀ ਛਾਯਾ ਪਰਹਿ ਨ ਕਿਸ ਪੈ." (ਗੁਪ੍ਰਸੂ) ੬. ਸੂਰਜ ਦੀ ਇਸਤ੍ਰੀ. ਮਹਾਭਾਰਤ ਵਿੱਚ ਕਥਾ ਹੈ ਕਿ ਵਿਸ਼੍ਵਕਰਮਾ ਦੀ ਪੁਤ੍ਰੀ ਸੰਗ੍ਯਾ (संज्ञा) ਸੂਰਜ ਨੂੰ ਵਿਆਹੀ ਗਈ. ਉਹ ਸੂਰਜ ਦਾ ਤੇਜ ਨਾ ਸਹਾਰਕੇ ਆਪਣੇ ਜੇਹੀ ਇੱਕ ਇਸਤ੍ਰੀ "ਛਾਯਾ" ਸੂਰਜ ਦੇ ਘਰ ਛੱਡਕੇ ਚਲੀ ਗਈ. ਛਾਯਾ ਦੇ ਉਦਰ ਤੋਂ ਸੂਰਜ ਦੇ ਪੁਤ੍ਰ ਸਾਵਰਣਿ ਅਤੇ ਸ਼ਨੈਸ਼੍ਚਰ ਹੋਏ.#ਦਿਨਪਤਿ ਜਬੈ ਤ੍ਰਾਸ ਉਪਜਾਯੋ,#ਛਾਯਾ ਸਾਚ ਵ੍ਰਿਤਾਂਤ ਬਤਾਯੋ,#ਤੁਮਦਾਰਾ ਗਮਨੀ ਪਿਤ ਓਰ,#ਮੁਝ ਕੋ ਗਈ ਰਾਖ ਇਸ ਠੌਰ. (ਗੁਪ੍ਰਸੂ)#ਦੇਖੋ, ਸੰਗ੍ਯਾ। ੭. ਭੂਤ ਪ੍ਰੇਤ ਦਾ ਆਵੇਸ਼. "ਭੇਵ ਲਖੋ ਕਿ ਪਰੀ ਤਿਂਹ ਛਾਯਾ." (ਨਾਪ੍ਰ) ੮. ਪ੍ਰਭਾ. ਦੀਪ੍ਤਿ. ਚਮਕ. ਕਾਂਤਿ. ਸ਼ੋਭਾ। ੯. ਸਮਾਨਤਾ. ਮਿਸਾਲ। ੧੦. ਕਿਸੇ ਗ੍ਰੰਥ ਅਥਵਾ ਕਾਵ੍ਯ ਦੇ ਭਾਵ ਦੀ ਝਲਕ। ੧੧. ਛਾਰ (ਸੁਆਹ) ਵਾਸਤੇ ਭੀ ਛਾਇਆ ਸ਼ਬਦ ਆਇਆ ਹੈ. "ਨਿੰਦਕ ਕੈ ਮੁਖਿ ਛਾਇਆ." (ਸੋਰ ਮਃ ੫) ੧੨. ਵਿ- ਆਛਾਦਿਤ. ਢਕਿਆ ਹੋਇਆ. "ਗਹਡੜੜਾ ਤ੍ਰਿਣਿ ਛਾਇਆ." (ਵਾਰ ਮਾਰੂ ੨. ਮਃ ੫. )੧੩ ਛੱਤਿਆ ਹੋਇਆ. "ਊਚੇ ਮੰਦਰ ਸੁੰਦਰ ਛਾਇਆ." (ਗਉ ਮਃ ੫) ੧੪. ਫੈਲਿਆ. ਵਿਸਤੀਰਣ. "ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ." (ਸੂਹੀ ਛੰਤ ਮਃ ੫)...