kāmāturaकामातुर
ਵਿ- ਕਾਮ (ਮਦਨ) ਕਰਕੇ ਆਤੁਰ (ਰੋਗੀ). ੨. ਕਾਮ ਕਰਕੇ ਦੁਖੀ. ਕਾਮਪੀੜਿਤ.
वि- काम (मदन) करके आतुर (रोगी). २. काम करके दुखी. कामपीड़ित.
ਸੰ. ਕਰ੍ਮ. ਸੰਗ੍ਯਾ- ਕੰਮ. ਕਾਰ੍ਯ. "ਊਤਮ ਊਚਾ ਸਬਦ ਕਾਮ." (ਬਸੰ ਮਃ ੩) ੨. ਸੰ. ਕਾਮ (ਕਮ੍ ਧਾ- ਚਾਹਨਾ. ਇੱਛਾ ਕਰਨਾ. ) ਕਾਮਦੇਵ. ਮਨੋਜ. "ਕਾਮ ਕ੍ਰੋਧ ਕਰਿ ਅੰਧ." (ਧਨਾ ਮਃ ੫) ੩. ਇੱਛਾ. ਕਾਮਨਾ. "ਮੁਕਤਿਦਾਯਕ ਕਾਮ." (ਜਾਪੁ) ੪. ਸੰਕਲਪ. ਫੁਰਣਾ. "ਤਿਆਗਹੁ ਮਨ ਕੇ ਸਗਲ ਕਾਮ." (ਬਸੰ ਮਃ ੫) ੫. ਕ੍ਰਿਸਨ ਜੀ ਦਾ ਪੁਤ੍ਰ ਪ੍ਰਦ੍ਯੁਮਨ, ਜਿਸਨੂੰ ਕਾਮ ਦਾ ਅਵਤਾਰ ਹੋਣ ਕਰਕੇ "ਕਾਮ" ਲਿਖਿਆ ਹੈ.#ਕਾਮਪਾਲ ਅਨੁਜਨਨੀ ਆਦਿ ਭਨੀਜੀਐ।#ਜਾਚਰ ਕਹਿਕੈ ਪੁਨ ਨਾਇਕ ਪਦ ਦੀਜੀਐ।#ਸਤ੍ਰੁ ਸਬਦ ਕੋ ਤਾਂਕੇ ਅੰਤ ਉਚਾਰੀਐ।#ਹੋ! ਸਕਲ ਤੁਪਕੇ ਕੇ ਨਾਮ ਸੁਮੰਤ੍ਰ ਵੀਚਾਰੀਐ। (ਸਾਨਾਮਾ)#ਕਾਮ (ਪ੍ਰਦ੍ਯੁਮਨ) ਨੂੰ ਪਾਲਨ ਵਾਲਾ ਬਲਰਾਮ, ਉਸ ਦੇ ਅਨੁਜ (ਛੋਟੇ ਭਾਈ) ਕ੍ਰਿਸਨ ਜੀ ਦੀ ਇਸਤ੍ਰੀ ਯਮੁਨਾ. ਉਸ ਤੋਂ ਪੈਦਾ ਹੋਇਆ ਘਾਹ, ਉਸ ਨੂੰ ਚਰਣ ਵਾਲਾ ਮ੍ਰਿਗ, ਮ੍ਰਿਗਾਂ ਦਾ ਰਾਜਾ ਸ਼ੇਰ, ਉਸ ਦੀ ਵੈਰਣ ਬੰਦੂਕ। ੬. ਵੀਰਯ. ਸ਼ੁਕ੍ਰ. ਰੇਤ. ਮਨੀ. "ਤਾਂ ਉਸ ਨੂੰ ਦੇਖਕੇ ਉਸ ਦਾ ਕਾਮ ਗਿਰਿਆ." (ਜਸਾ) ੭. ਵਿ- ਮਨੋਹਰ. ਦਿਲਕਸ਼. "ਕਾਮਨੈਨ ਸੁੰਦਰ ਬਦਨ." (ਸਲੋਹ) ੮. ਕਾਰਾਮਦ. ਭਾਵ- ਲਾਭਦਾਇਕ. "ਅਵਰਿ ਕਾਜ ਤੇਰੈ ਕਿਤੈ ਨ ਕਾਮ." (ਆਸਾ ਮਃ ੫) ੯. ਫ਼ਾ. [کام] ਸੰਗ੍ਯਾ- ਮੁਰਾਦ. ਪ੍ਰਯੋਜਨ। ੧੦. ਤਾਲੂਆ....
ਸੰ. ਸੰਗ੍ਯਾ- ਜਿਸ ਤੋਂ ਮਦ ਹੋਵੇ, ਕਾਮਦੇਵ. "ਅਸ ਮਦਨ ਰਾਜਰਾਜਾ ਨ੍ਰਿਪਤਿ." (ਪਾਰਸਾਵ) ੨. ਬਸੰਤ ਰੁੱਤ। ੩. ਸ਼ਰਾਬ. ਸੁਰਾ. "ਉਨ ਮਦ ਚਢਾ, ਮਦਨ ਰਸ ਚਾਖਿਆ" (ਰਾਮ ਕਬੀਰ) ਜਿਨ੍ਹਾਂ ਨੇ ਇਸ ਸ਼ਰਾਬ ਦਾ ਰਸ ਚੱਖਿਆ। ੪. ਪ੍ਰੇਮ. ਮੁਹੱਬਤ। ੫. ਭੌਰਾ. ਭ੍ਰਮਰ। ੬. ਮਮੋਲਾ. ਖੰਜਨ। ੭. ਦੇਖੋ, ਰੂਪਮਾਲਾ। ੮. ਡਿੰਗ. ਮਾਂਹ. ਮਾਸ. ਉੜਦ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. ਵਿ- ਵ੍ਯਾਕੁਲ. ਘਬਰਾਇਆ ਹੋਇਆ. "ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ." (ਧਨਾ ਮਃ ੫) ੨. ਰੋਗੀ. ਬੀਮਾਰ. "ਆਤੁਰ ਨਾਮ ਬਿਨ ਸੰਸਾਰ." (ਸਾਰ ਮਃ ੫) ੩. ਦੀਨ. ਨੰਮ੍ਰ. "ਆਸਨ ਤੇ ਉਠ ਆਤੁਰ ਹਨਐ" (ਕ੍ਰਿਸਨਾਵ) ੪. ਕ੍ਰਿ. ਵਿ- ਛੇਤੀ. ਜਲਦ. ਫੌਰਨ....
ਸੰ. रोगिन्. ਵਿ- ਰੋਗ ਵਾਲਾ. ਬੀਮਾਰ. "ਰੋਗੀ ਕਾ ਪ੍ਰਭੁ ਖੰਡਹੁ ਰੋਗ." (ਭੈਰ ਮਃ ੫)...
ਵਿ- ਦੁਃਖਿਤ. ਦੁਃਖਾਰਤ. ਦੁੱਖ ਵਾਲਾ "ਦੁਖੀਏ ਕਾ ਮਿਟਾਵਹੁ ਪ੍ਰਭੁ ਸੋਗ." (ਭੈਰ ਮਃ ੫)...