kānchaकांच
ਦੇਖੋ, ਕਾਚ ੧.। ੨. ਗੁਦਾਚਕ੍ਰ। ੩. ਧੋਤੀ ਦਾ ਉਹ ਪੱਲਾ ਜੋ ਦੋਹਾਂ ਟੰਗਾਂ ਵਿੱਚਦੀਂ ਲੈ ਜਾਕੇ ਟੰਗੀਦਾ ਹੈ. ਸੰ. ਕਕ੍ਸ਼ਾ.
देखो, काच १.। २. गुदाचक्र। ३. धोती दा उह पॱला जो दोहां टंगां विॱचदीं लै जाके टंगीदा है. सं. कक्शा.
ਸੰ. ਸੰਗ੍ਯਾ- ਕੰਚ. ਕੱਚ ਕਚ੍ ਧਾਤੁ ਦਾ ਅਰਥ ਚਮਕਨਾ ਹੈ. "ਕਾਚ ਬਿਹਾਝਨ ਕੰਚਨ ਛਾਡਨ." (ਬਿਲਾ ਮਃ ੫) ੨. ਮੋਮ। ੩. ਲਾਖ। ੪. ਵਿ- ਕੱਚਾ. ਅਪਕ੍ਵ. "ਕਾਚ ਗਗਰੀਆ ਅੰਭ ਮਝਰੀਆ." (ਆਸਾ ਮਃ ੫) ੫. ਵਿ- ਕੱਚਾ. ਨਾਪਾਇਦਾਰ. "ਕਾਚ ਕੋਟੰ ਰਚੰਤਿ ਤੋਯੰ." (ਸਹਸ ਮਃ ੫)...
ਵਿ- ਧੌਤ. ਧੋਤੀ ਹੋਈ. "ਬਾਹਰਿ ਧੋਤੀ ਤੂੰਬੜੀ ਅੰਦਰਿ ਵਿਸੁ ਨਿਕੋਰ." (ਵਾਰ ਸੂਹੀ ਮਃ ੧) ੨. ਸੰਗ੍ਯਾ- ਅਧੋਵਸਤ੍ਰ. ਤੇੜ ਦੀ ਚਾਦਰ. "ਧੋਤੀ ਖੋਲਿ ਵਿਛਾਏ ਹੇਠਿ." (ਗਉ ਮਃ ੫) ੩. ਸੰ. ਧਤਿ. ਯੋਗਗ੍ਰੰਥਾਂ ਅਨੁਸਾਰ ਇੱਕ#ਯੋਗਕ੍ਰਿਯਾ, ਜਿਸ ਦਾ ਪ੍ਰਕਾਰ ਇਹ ਹੈ- ਦੋ ਉਂਗਲ ਚੌੜਾ ਅਤੇ ਅੱਠ ਦਸ ਹੱਥ ਲੰਮਾ ਕਪੜਾ ਗਿੱਲਾ ਕਰਕੇ ਪਾਣੀ ਦੀ ਸਹਾਇਤਾ ਨਾਲ ਨਿਗਲਣਾ ਅਰ ਥੋੜਾ ਚਿਰ ਠਹਿਰਕੇ ਬਾਹਰ ਕੱਢਣਾ. ਇਸ ਤਰ੍ਹਾਂ ਕਰਨ ਨਾਲ ਅੰਤੜੀ ਦੀ ਮੈਲ ਦੂਰ ਹੁੰਦੀ ਹੈ. ਹਠਯੋਗ ਦੇ ਅਭ੍ਯਾਸੀ ਧੋਤਿ ਵਰਤਦੇ ਹਨ। ੪. ਮੇਦਾ ਸਾਫ ਕਰਨ ਦੀ ਲੀਰ। ੫. ਸ਼ੁੱਧੀ. ਪਵਿਤ੍ਰਤਾ. ਯੋਗਮਤ ਵਿੱਚ ਚਾਰ ਪ੍ਰਕਾਰ ਦੀ ਧੋਤੀ (ਧੌਤਿ) ਹੈ- ਅੰਤ੍ਰ, ਧੌਤਿ, ਦੰਤ ਧੌਤਿ, ਰ੍ਹਿਦਯ ਧੌਤਿ ਅਤੇ ਗੁਦਾ ਧੌਤਿ....
ਸੰਗ੍ਯਾ- ਲੜ. ਦਾਮਨ। ੨. ਕਿਵਾੜ ਦਾ ਤਖ਼ਤਾ....
ਸੰ. ਸੰਗ੍ਯਾ- ਕੱਛੀ. ਬਗਲ। ੨. ਡਿਹੁਡੀ। ੩. ਸਮਤਾ. ਬਰਾਬਰੀ। ੪. ਰੱਤੀ ਭਰ ਤੋਲ। ੫. ਗ੍ਰਹਾਂ ਦੇ ਘੁੰਮਣ ਦਾ ਗੋਲਾਕਾਰ ਰਸਤਾ। ੬. ਪੱਲਾ. ਲੜ....