karanaihāruकरणैहारु
ਦੇਖੋ, ਕਰਣਹਾਰ. "ਕਰਣੈਹਾਰ ਰਿਦੈ ਮਹਿ ਧਾਰੁ." (ਗਉ ਮਃ ੫)
देखो, करणहार. "करणैहार रिदै महि धारु." (गउ मः ५)
ਵਿ- ਕਰਤਾ. ਕਰਨ ਵਾਲਾ. ਕਰਤਾਰ. "ਕਰਣਹਾਰ ਪ੍ਰਭੁ ਹਿਰਦੈ ਵੂਠਾ." (ਰਾਮ ਮਃ ੫) "ਕਰਣਹਾਰੁ ਜੋ ਕਰਿ ਰਹਿਆ ਸਾਈ ਵਡਿਆਈ." (ਬਿਲਾ ਮਃ ੫)...
ਸੰ. हृदये- ਹ੍ਰਿਦਯੇ. ਹ੍ਰਿਦਯ ਵਿੱਚ. ਦਿਲ ਮੇਂ. "ਜਾ ਰਿਦੈ ਸਚਾ ਹੋਇ." (ਵਾਰ ਆਸਾ) ੨. ਦੇਖੋ, ਰਿਦਯ। ੩. ਸੰ. हृद्य- ਹ੍ਰਿਦਯ. ਵਿ- ਮਨਭਾਵਨ ਮਨੋਹਰ. "ਰਿਦਾ ਪੁਨੀਤ ਰਿਦੈ ਹਰਿ ਬਸਿਓ." (ਸਾਰ ਮਃ ੫) "ਹਿਰਦੈ ਰਿਦੈ ਨਿਹਾਲੁ." (ਮਃ ੧. ਵਾਰ ਮਾਝ)...
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...