kamānīकमाणी
ਅ਼ਮਲ ਵਿੱਚ ਲਿਆਂਦੀ। ੨. ਕਮਾਈ. ਪੈਦਾ ਕੀਤੀ। ੩. ਦੇਖੋ, ਕਮਾਨੀ.
अ़मल विॱच लिआंदी। २. कमाई. पैदा कीती। ३. देखो, कमानी.
ਸੰਗ੍ਯਾ- ਖੱਟੀ। ੨. ਘਾਲ. ਮਿਹਨਤ। ੩. ਅਭ੍ਯਾਸ. ਅ਼ਮਲ. "ਪੂਰੈ ਗੁਰੂ ਕਮਾਈ." (ਰਾਮ ਅਃ ਮਃ ੫) ੪. ਕਾਮ- ਆਈ. ਕੰਮ ਆਉਂਦਾ ਹੈ. "ਅਪਨਾ ਕੀਆ ਕਮਾਈ." ( ਸੋਰ ਮਃ ੧) ੫. ਮਿੱਟੀ ਦੀ ਠੂਠੀ. ਚੂੰਗੜਾ. (ਕੁ- ਮਯ). "ਪੋਥੀ ਪੁਰਾਣ ਕਮਾਈਐ। ਭਉ ਵਟੀ ਇਤੁ ਤਨਿ ਪਾਈਐ." (ਸ੍ਰੀ ਮਃ ੧) ਉੱਤਮ ਗ੍ਰੰਥਾਂ ਦਾ ਅਭ੍ਯਾਸਰੂਪ ਦੀਵੇ ਲਈ ਠੂਠੀ ਹੈ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਦੇਖੋ, ਕਮਾਣੀ। ੨. ਫ਼ਾ. [کمانی] ਧਾਤੁ ਦੀ ਲਚਕਦਾਰ ਝੁਕਾਈ ਹੋਈ ਤੀਲੀ ਪੱਤਰਾ ਆਦਿਕ ਕੋਈ ਵਸਤੁ ਜੋ ਦਬਾਉ ਪੈਣ ਤੋਂ ਦਬ ਜਾਵੇ, ਅਰ ਦਬਾਉ ਦੇ ਹਟਣ ਪੁਰ ਆਪਣੀ ਥਾਂ ਆ ਜਾਵੇ. ਅੰ. Spring....