kaparadhina, kaparadhinī, kaparadhīकपरदिन, कपरदिनी, कपरदी
ਸੰ. कपर्दिन् ਵਿ- ਜਟਾਜੂਟ ਵਾਲਾ. ਦੇਖੋ, ਕਪਰਦ। ੨. ਕਪਿਰ੍ਦਨੀ. ਸਿਰ ਪੁਰ ਜੂੜੇ ਵਾਲੀ. ਜੂੜਾ ਰੱਖਣ ਵਾਲੀ. "ਜੈ ਜੈ ਹੋਸੀ ਮਹਿਖਾਸੁਰ ਮਰਦਨਿ ਰੰਮਕਪਰਦਿਨਿ ਛਤ੍ਰਛਿਤੇ." (ਅਕਾਲ)
सं. कपर्दिन् वि- जटाजूट वाला. देखो, कपरद। २.कपिर्दनी. सिर पुर जूड़े वाली. जूड़ा रॱखण वाली. "जै जै होसी महिखासुर मरदनि रंमकपरदिनि छत्रछिते." (अकाल)
ਸੰਗ੍ਯਾ- ਜਟਾ ਦਾ ਜੂੜਾ. "ਜਟਾਜੂਟ ਭੇਖ ਕੀਏ ਫਿਰਤ ਉਦਾਸ ਕਉ." (ਸਵੈਯੇ ਮਃ ੪. ਕੇ) ੨. ਖ਼ਾ. ਵਿ- ਜੋਸਿਰ ਤੋਂ ਲੈ ਕੇ ਪੈਰਾਂ ਤੀਕ ਦੇ ਰੋਮ ਨਹੀ ਕਟਦਾ. "ਜਟਾਜੂਟ ਰਹਿਬੋ ਅਨੁਰਾਗਹੁ." (ਗੁਵਿ ੧੦)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਕਪਰ੍ਦ- ਕਪਰ੍ਦਕ. ਕ (ਜਲ) ਨਾਲ ਜੋ ਚੰਗੀ ਤਰਾਂ ਸ਼ੁੱਧ ਹੋਵੇ. ਸ਼ਿਵ ਦੀ ਜਟਾ, ਜਿਨ੍ਹਾਂ ਵਿੱਚੋਂ ਗੰਗਾ ਦਾ ਪ੍ਰਵਾਹ ਨਿਕਲਦਾ ਹੈ। ੨. ਜਟਾ ਦਾ ਜੂੜਾ। ੩. ਕੌਡੀ, ਜੋ ਸਮੁੰਦਰ ਦੇ ਜਲ ਨਾਲ ਸ਼ੁੱਧ ਹੈ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰਗ੍ਯਾ- ਜੂਟ. ਕੇਸਾਂ ਦੀ ਗੱਠ....
ਹੋਵੇਗਾ. ਭਵਿਸ਼੍ਯਤਿ. "ਨਾਨਕ ਹੋਸੀ ਭੀ ਸਚੁ." (ਜਪੁ)...
ਸੰ. ਮਹਿਸਾਸੁਰ, ਝੋਟੇ ਦੀ ਸ਼ਕਲ ਦਾ ਇੱਕ ਅਸੁਰ, ਜੋ ਰੰਭ ਦੈਤ ਦੇ ਵੀਰਯ ਤੋਂ ਮੱਝ (ਮਹਿਸੀ) ਦੇ ਉਦਰ ਤੋਂ ਜਨਮਿਆ. ਇਸ ਨੂੰ ਦੁਰਗਾ ਨੇ ਮਾਰਿਆ. "ਜਬ ਮਹਿਖਾਸੁਰ ਮਾਰਿਓ ਸਭ ਦੈਤਨ ਕੋ ਰਾਜ." (ਚੰਡੀ ੧) ੨. ਮਹਾਭਾਰਤ ਵਿੱਚ, ਇੱਕ ਮਹਿਖਾਸੁਰ ਦੈਤ ਦਾ ਸਕੰਦ (ਸ਼ਿਵਪੁਤ੍ਰ) ਦ੍ਵਾਰਾ ਮਾਰੇਜਾਣਾ ਭੀ ਲਿਖਿਆ ਹੈ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....