ōdharanāओदरणा
ਕ੍ਰਿ- ਉਦੀਰ੍ਣ ਹੋਣਾ. ਉਦਾਸ (ਦਿਲਗੀਰ) ਹੋਣਾ.
क्रि- उदीर्ण होणा. उदास (दिलगीर) होणा.
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰ. उदास्- ਕਿਨਾਰੇ ਬੈਠਨਾ. ਪਾਸਦੀਂ ਗੁਜ਼ਰਨਾ। ੨. ਸੰ. उदासीन- ਉਦਾਸੀਨ. ਵਿ- ਵਿਰਕਤ. ਉਪਰਾਮ। ੩. ਮੋਹ ਰਹਿਤ। ੪. ਵੈਰਾਗਵਾਨ. "ਘਰ ਹੀ ਮਾਹਿ ਉਦਾਸ." (ਸ੍ਰੀ ਮਃ ੩) ੫. ਸੰਗ੍ਯਾ- ਉਦਾਸੀਨਪਨ. ਸੰਨ੍ਯਾਸ. ਤ੍ਯਾਗ. "ਗਿਰਸਤ ਮਹਿ ਚਿੰਤ, ਉਦਾਸ ਅਹੰਕਾਰ." (ਆਸਾ ਮਃ ੫)...
ਫ਼ਾ. [دِلگیر] ਵਿ- ਦਿਲ ਜਿਸ ਦਾ ਫੜਿਆ ਗਿਆ ਹੈ. ਗ਼ਮਗੀਨ. ਸ਼ੋਕਾਤੁਰ. "ਭੇ ਦਿਲ ਗੀਰ ਜੁ ਹੈਂ ਹਿਤਕਾਰੂ." (ਨਾਪ੍ਰ)...