uphānaउफान
ਸੰਗ੍ਯਾ- ਉਫਣਨ ਦੀ ਕ੍ਰਿਯਾ. ਝੱਗ ਦਾ ਉਠਾਨ. (ਉਤ- ਸ੍ਫਾਯ). ੨. ਉਬਾਲ. ਜੋਸ਼.
संग्या- उफणन दी क्रिया. झॱग दा उठान. (उत- स्फाय). २. उबाल. जोश.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਮੁਲਤਾਨ ਦੀ ਕਮਿਸ਼ਨਰੀ ਵਿੱਚ ਇੱਕ ਜਿਲਾ ਅਤੇ ਉਸ ਦਾ ਪ੍ਰਧਾਨ ਨਗਰ 'ਝੰਗ ਮਘਿਆਣਾ', ਜੋ N. W. Ry. ਦਾ ਸਟੇਸ਼ਨ ਹੈ. ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੦੫ ਵਿੱਚ ਝੰਗ ਪੁਰ ਕ਼ਬਜ਼ਾ ਕੀਤਾ ਸੀ। ੨. ਸਿੰਧੀ. ਜੰਗਲ. ਵਨ (ਬਣ)....
ਸੰਗ੍ਯਾ- ਉੱਥਾਨ ਹੋਣ ਦੀ ਕ੍ਰਿਯਾ। ੨. ਭੋਗ- ਇੱਛਾ. ਰਿਤੁ ਪਿੱਛੋਂ ਭੋਗ ਦੀ ਰੁਚੀ। ੩. ਹਮਲਾ. ਧਾਵਾ. "ਹਰੀ ਸਿੰਘ ਤਬ ਕਰੀ ਉਠਾਨਾ." (ਵਿਚਿਤ੍ਰ) ੪. ਪੌੜੀ ਗਾਉਣ ਤੋਂ ਪਹਿਲਾਂ ਵੀਰ ਰਸ ਉਪਜਾਉਣ ਵਾਲੇ ਗਾਏ ਹੋਏ ਛੰਦ....
ਅ਼. [جوش] ਸੰਗ੍ਯਾ- ਉਬਾਲ। ੨. ਕ੍ਰੋਧ. "ਉਠ੍ਯੋ ਕਟੋਚਨ ਜੋਸ." (ਵਿਚਿਤ੍ਰ) ੩. ਸੰ. ਜੋਸ. ਪ੍ਰੇਮ। ੪. ਸੁਖ....