upapurānaउपपुराण
ਦੂਜੇ ਦਰਜੇ ਦੇ ਪੁਰਾਣ. ਇਨ੍ਹਾਂ ਦੀ ਗਿਨਤੀ ਭੀ ੧੮. ਹੈਃ- ਉਸਨਾ, ਸਨਤਕੁਮਾਰ, ਸ਼ਾਂਬ, ਸ਼ੈਵ, ਕਾਪਿਲ, ਕਾਲਿਕਾ, ਦੁਰਵਾਸਾ, ਦੇਵੀ, ਨਾਰ ਸਿੰਘ, ਨਾਰਦੀਯ, ਨੰਦਿਕੇਸ਼੍ਵਰ, ਪਾਰਾਸ਼ਰ, ਪਾਦ੍ਮ, ਭਾਸ੍ਕਰ, ਮਾਹੇਸ਼੍ਵਰ, ਮਾਰੀਚ, ਵਾਯਵੀਯ ਅਤੇ ਵਾਰੁਣ. ਦੇਖੋ, ਪੁਰਾਣ.¹
दूजे दरजे दे पुराण. इन्हां दी गिनती भी १८. हैः- उसना, सनतकुमार, शांब, शैव, कापिल, कालिका, दुरवासा, देवी, नार सिंघ, नारदीय, नंदिकेश्वर, पाराशर, पाद्म, भास्कर, माहेश्वर, मारीच, वायवीय अते वारुण. देखो, पुराण.¹
ਸੰ. ਵਿ- ਪੁਰਾਣਾ. ਪ੍ਰਾਚੀਨ। ੨. ਸੰਗ੍ਯਾ- ਰੁਦ੍ਰ ਸ਼ਿਵ। ੩. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. "ਪੋਥੀ ਪੁਰਾਣ ਕਮਾਈਐ." (ਸ੍ਰੀ ਮਃ ੧) ੪. ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ-#''सर्गञ्च प्रतिसर्गञ्च वंशो मन्वन्तराणिच।#वंशानुचरितं चैव, पुराणं पञ्च लक्षणम्॥''#ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ.#ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸਨੁ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ- ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ.#ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ-#ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰ੍ਗਵ ਅਤੇ ਵਾਸ਼ਿਸ੍ਟ।¹ ੫. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮. ਹਨ....
ਦੇਖੋ, ਗਣਤੀ। ੨. ਚਿੰਤਾ. ਫ਼ਿਕਰ....
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਸੰ. उशना- ਉਸ਼ਨਾ. ਕ੍ਰਿ. ਵਿ- ਖੁਸ਼ੀ ਨਾਲ। ੨. ਛੇਤੀ. ਫ਼ੌਰਨ। ੩. ਸੰਗ੍ਯਾ- उशनसृ. ਸ਼ੁਕ੍ਰਾਚਾਰਯ. ਦੈਤਾਂ ਦਾ ਗੁਰੂ. ਦੇਖੋ, ਸ਼ੁਕ੍ਰ....
ਜਾਂਬਵਤੀ ਦੇ ਉਦਰ ਤੋਂ ਕ੍ਰਿਸਨ ਜੀ ਦਾ ਪੁਤ੍ਰ. ਇਸ ਨੇ ਦੁਰਯੋਧਨ ਦੀ ਕੰਨਯਾ ਨੂੰ ਬਲ ਨਾਲ ਖੋਹ ਲਿਆ ਸੀ, ਇਸ ਲਈ ਕਰਣ ਆਦਿ ਯੋਧਿਆਂ ਨੇ ਇਸ ਦਾ ਪਿੱਛਾ ਕਰਕੇ ਫੜ ਲਿਆ. ਬਲਦੇਵ ਨੇ ਦ੍ਵਾਰਿਕਾ ਤੋਂ ਆਕੇ ਇਸ ਨੂੰ ਛੁਡਾਇਆ. "ਸਾਂਬ ਹੁਤੋ ਇਕ ਕਾਨ੍ਹ ਕੋ ਬਾਲਕ." (ਕ੍ਰਿਸਨਾਵ) ਦੇਖੋ, ਦੁਰਬਾਸਾ....
ਸੰ. सैव ਸਰਵ- ਓਹੀ. ਵਹੀ। ੨. ਸੰ. शैव ਸ਼ੈਵ. ਵਿ- ਸ਼ਿਵ ਦਾ. ਸ਼ਿਵ ਨਾਲ ਹੈ ਜਿਸ ਦਾ ਸੰਬੰਧ। ੩. ਸੰਗ੍ਯਾ- ਸ਼ਿਵ ਉਪਾਸਕ। ੪. ਧਤੂਰਾ....
ਸੰ. ਸੰਗ੍ਯਾ- ਸਿਆਹੀ. ਕਾਲਸ। ੨. ਕਾਲੇ ਰੰਗ ਦੀ ਦੇਵੀ. ਕਾਲੀ। ੩. ਜਲਭਰੀ ਮੇਘਮਾਲਾ। ੪. ਕਾਲਕੜਛੀ ਚਿੜੀ. ਸ਼੍ਯਾਮਾ। ੫. ਕਾਲ ਭਗਵਾਨ ਦੀ ਉਹ ਸ਼ਕਤਿ ਜਿਸ ਨਾਲ ਸਾਰੇ ਸੰਸਾਰ ਨੂੰ ਲੈ ਕਰਦਾ ਹੈ. ਸੰਹਾਰ ਸ਼ਕਤਿ....
ਦੇਖੋ, ਦੁਰਬਾਸਾ....
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਸੰਗ੍ਯਾ- ਨਾਲਾ. ਇਜਾਰਬੰਦ. "ਨਾਰ ਬੰਧੈਹੋਂ." (ਚਰਿਤ੍ਰ ੧੭) ੨. ਕ੍ਰਿ. ਵਿ- ਨਾਲ. ਸਾਥ. ਸੰਗ. "ਰਹੋਂ ਖਾਲਸੇ ਕੇ ਸਦ ਨਾਰ." (ਗੁਵਿ ੧੦) "ਕਿਤਕ ਪਯਾਦੇ ਗਮਨੇ ਨਾਰ." (ਗੁਪ੍ਰਸੂ) ੩. ਸੰ. ਸੰਗਯਾ- ਮਨੁੱਖਾਂ ਦੀ ਭੀੜ. ਨਰ ਸਮੁਦਾਯ। ੪. ਸੁੰਢ. ਸੋਂਠ। ੫. ਜਲ. ਪਾਨੀ. ਦੇਖੋ, ਨਾਰਾਯਣ। ੬. ਵਿ- ਨਰ (ਮਨੁੱਖ) ਨਾਲ ਹੈ ਜਿਸ ਦਾ ਸੰਬੰਧ. ਆਦਮੀ ਦਾ। ੭. ਪ੍ਰਾ. ਸੰਗ੍ਯਾ- ਗਰਦਨ. ਕੰਠ. ਗ੍ਰੀਵਾ. "ਲਯੋ ਗਹਿ ਨਾਰ ਧਰਾ ਪਰ ਮਾਰ੍ਯੋ." (ਚੰਡੀ ੧) "ਬਹੀ ਦੈਤ ਕੀ ਨਾਰ ਮੇ ਧਾਰ ਜਾਈ." (ਚਰਿਤ੍ਰ ੧੪੨) ੮. ਅ਼. [نار] ਅਗਨਿ. ਆਤਿਸ਼। ੯. ਨਰਕ। ੧੦. ਅਨਾਰ. ਦਾੜਿਮ. "ਨਾਰਿਯਲ ਨਾਰ ਨਾਰਗੀ ਰਾਜੈਂ" (ਚਰਿਤ੍ਰ ੧੫੬) ੧੧. ਸੰ. ਨਾਲ. ਨਲਕੀ. ਨਲੀ। ੧੨. ਨਾਰੀ (ਇਸਤ੍ਰੀ) ਲਈ ਭੀ ਨਾਰ ਸ਼ਬਦ ਵਰਤਿਆ ਹੈ. "ਕਹੂੰ ਜੋਗੀ ਜਤੀ ਬ੍ਰਹਮਚਾਰੀ ਨਰ ਕਹੂੰ ਨਾਰ ਹੋ." (ਅਕਾਲ)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਤਾਰਕਾ ਰਾਖਸੀ ਦਾ ਪੁਤ੍ਰ, ਜੋ ਰਾਵਣ ਦਾ ਫੌਜੀ ਸਰਦਾਰ ਸੀ. ਇਹ ਸੀਤਾ ਦੇ ਚੁਰਾਉਣ ਸਮੇਂ ਸੋਨੇ ਦਾ ਮ੍ਰਿਗ ਬਣਿਆ ਸੀ. ਦੇਖੋ, ਮਰੀਚ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਜਲ. ਪਾਣੀ। ੨. ਸ਼ਤਭਿਖਾ ਨਛਤ੍ਰ। ੩. ਹੜਤਾਲ। ੪. ਵਿ- ਵਰੁਣ ਨਾਲ ਹੈ. ਜਿਸ ਦਾ ਸੰਬੰਧ। ੫. ਜਲ ਦਾ....