utakantdhitāउतकंठिता
ਸੰ. उत्कणिठता. ਸੰਗ੍ਯਾ- ਕਾਵ੍ਯ ਅਨੁਸਾਰ ਇੱਕ ਨਾਇਕਾ, ਜੋ ਸੰਕੇਤ ਕੀਤੇ ਥਾਂ ਅਰ ਵੇਲੇ ਸਿਰ ਪਿਆਰੇ ਨੂੰ ਆਇਆ ਨਾ ਵੇਖਕੇ ਤੀਵ੍ਰ ਇੱਛਾ ਨਾਲ, ਨਾ ਆਉਣ ਦੇ ਕਾਰਣਾਂ ਤੇ ਦਲੀਲਾਂ ਸੋਚਦੀ ਹੈ. ਇਸਨੂੰ "ਉਤਕਲਾ" ਅਤੇ "ਉਤਕਾ" ਭੀ ਆਖਦੇ ਹਨ.
सं. उत्कणिठता. संग्या- काव्य अनुसार इॱक नाइका, जो संकेत कीते थां अर वेले सिर पिआरे नूं आइआ ना वेखके तीव्र इॱछा नाल, ना आउण दे कारणां ते दलीलां सोचदी है. इसनूं "उतकला" अते "उतका" भी आखदे हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਨਾਯਿਕਾ. ਸੰਗ੍ਯਾ- ਹੋਰਨਾਂ ਨੂੰ ਪਿੱਛੇ ਲਾਉਣ ਵਾਲੀ. ਜੋ ਅੱਗੇ ਹੋਕੇ ਚੱਲੇ। ੨. ਸ੍ਵਾਮਿਨੀ "ਘਰ ਕੀ ਨਾਇਕਿ ਘਰ ਵਾਸੁ ਨ ਦੇਵੈ." (ਆਸਾ ਮਃ ੫) "ਘਰੁ ਮੇਰਾ ਇਹ ਨਾਇਕਿ ਹਮਾਰੀ." (ਆਸਾ ਮਃ ੫) ੩. ਕਾਵ੍ਯ ਅਨੁਸਾਰ ਨਾਯਿਕਾ "ਉਪਜਤ ਜਾਂਹਿ ਵਿਲਕਕੈ ਚਿੱਤ ਬੀਚ ਰਸਭਾਵ। ਤਾਂਹਿ ਬਖਾਨਤ ਨਾਯਿਕਾ ਜੇ ਪ੍ਰਬੀਨ ਕਵਿਰਾਵ." (ਰਸਰਾਜ)¹੪. ਜੋ ਕਿਸੇ ਕਾਵ੍ਯਚਰਿਤ ਦੀ ਆਧਾਰ ਹੋਵੇ. Heroine. ਜੈਸੇ- ਸ੍ਵਯੰਵਰ ਕਥਾ ਦੀ ਨਾਯਿਕਾ ਜਾਨਕੀ. ਚੰਡੀਚਰਿਤ੍ਰ ਦੀ ਨਾਯਿਕਾ ਦੁਰਗਾ। ੫. ਦੁਰਗਾ. ਦੇਵੀ. ਸੰਸਕ੍ਰਿਤ ਗ੍ਰੰਥਾਂ ਵਿੱਚ ਅੱਠ ਨਾਇਕਾ ਲਿਖੀਆ ਹਨ:-#ਉਗ੍ਰਚੰਡਾ, ਪ੍ਰਚੰਡਾ, ਚੰਡੋਗ੍ਰਾ, ਚੰਡਨਾਯਿਕਾ, ਅਤਿਚੰਡਾ, ਚਾਮੁੰਡਾ, ਚੰਡਾ ਅਤੇ ਚੰਡਵਤੀ. ਦੇਖੋ, ਬ੍ਰਹ੍ਮਵੈਵਰਤ, ਪ੍ਰਕ੍ਰਿਤਿ ਖੰਡ, ਅਃ ੬੧.#ਕਾਵ੍ਯਗ੍ਰੰਥਾਂ ਵਿੱਚ ਇਹ ਅਸ੍ਟਨਾਯਿਕਾ ਹਨ:-#ਸ੍ਵਾਧੀਨਪਤਿਕਾ, ਉਤਕਲਾ, ਵਾਸਕਸੱਜਾ, ਅਭਿਸੰਧਿਤਾ, ਕਲਹਾਂਤਰਿਤਾ, ਖੰਡਿਤਾ, ਪ੍ਰੋਸਿਤਪ੍ਰੇਯਸੀ ਅਤੇ ਵਿਪ੍ਰਲਬਧਾ। ੬. ਸੰਬੋਧਨ. ਹੇ ਨਾਯਕ! "ਸਗਲ ਭਵਨ ਕੇ ਨਾਇਕਾ." (ਗਉ ਰਵਿਦਾਸ)...
ਸੰ. संकेत ਸੰਗ੍ਯਾ- ਇਸ਼ਾਰਾ। ੨. ਚਿੰਨ੍ਹ. ਨਿਸ਼ਾਨ। ੩. ਸੰ. ਸੰ- ਕੇਤ. ਨਿਵਾਸ. "ਜਲ ਸੰਕੇਤਨਿ ਆਦਿ ਬਖਾਨਹੁ." (ਸਨਾਮਾ) ਜਲ ਦਾ ਹੈ ਸੰਕੇਤ (ਨਿਵਾਸ) ਜਿਸ ਵਿੱਚ, ਨਦੀ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਮਿਲਾਵੇ. ਪਾਨ ਕਰਾਵੇ। ੨. ਸੰਬੋਧਨ. ਹੇ ਪ੍ਰਿਯ "ਪਿਆਰੇ, ਇਨਬਿਧਿ ਮਿਲਣੁ ਨ ਜਾਈ." (ਸੋਰ ਅਃ ਮਃ ੫) ੩. ਪਿਆਰਾ ਦਾ ਬਹੁਵਚਨ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਦੇਖੋ, ਤੀਬ੍ਰ....
ਦੇਖੋ, ਇਛਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਉਤਕੰਠਿਤਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਉਤਕੰਠਿਤਾ....