udanāउडणा
ਸ. उड्डयन- ਉੱਡਯਨ. ਕ੍ਰਿ- ਹਵਾ ਵਿੱਚ ਗਮਨ ਕਰਨਾ. ਉਡਾਰੀ ਲੈਣੀ. ਪਰਵਾਜ਼ ਕਰਨੀ.
स. उड्डयन- उॱडयन. क्रि- हवा विॱच गमन करना. उडारी लैणी. परवाज़ करनी.
ਅ਼. [ہوا] ਸੰਗ੍ਯਾ- ਪਵਨ. ਵਾਯੁ। ੨. ਇੱਛਾ। ੩. ਹਿਰਸ. ਤ੍ਰਿਸਨਾ। ੪. ਅ਼. [حوا] ਹ਼ੱਵਾ. Eve. ਦੇਖੋ, ਆਦਮ....
ਸੰ. ਸੰਗ੍ਯਾ- ਜਾਣਾ. ਚਲਨਾ. ਯਾਤ੍ਰਾ (ਸਫਰ) ਕਰਨਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰਗ੍ਯਾ- ਉਡਣ ਦੀ ਕ੍ਰਿਯਾ. ਪਰਵਾਜ਼. "ਮਿਠੈ ਮਖੁ ਮੁਆ ਕਿਉ ਲਏ ਉਡਾਰੀ." (ਆਸਾ ਛੰਤ ਮਃ ੫) ਵਿਖੈਰਸ ਲੰਪਟ ਮਨ, ਮੱਖ ਹੈ....
ਫ਼ਾ. [پرواز] ਸੰਗ੍ਯਾ- ਉਡਾਰੀ. ਸੰ. ਧ੍ਰਾਜ....
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...