indhrāyanaइंद्रायन
ਸੰ. ਸੰਗ੍ਯਾ- ਕੌੜਤੁੰਮਾ. ਤੁੰਮਾ। ੨. ਕੌੜ ਤੁੰਮੇ ਦੀ ਬੇਲ. ਇਸ ਦਾ ਨਾਉਂ ਇੰਦ੍ਰਵਾਰੁਣੀ ਭੀ ਹੈ.#L. Cucumis Colocynthis.
सं. संग्या-कौड़तुंमा. तुंमा। २. कौड़ तुंमे दी बेल. इस दा नाउं इंद्रवारुणी भी है.#L. Cucumis Colocynthis.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਇੰਦ੍ਰਾਯਨ. "ਪੇਖੰਦੜੋ ਕੀ ਭੁਲ ਤੁੰਮਾ ਦਿਸਮੁ ਸੋਹਣਾ." (ਵਾਰ ਜੈਤ) ਤੁੰਮਾ ਦੇਖਣ ਵਿੱਚ ਖਰਬੂਜੇ ਅਤੇ ਮਤੀਰੇ ਜੇਹਾ ਸੁੰਦਰ ਹੁੰਦਾ ਹੈ, ਪਰ ਵਿੱਚੋਂ ਬਹੁਤ ਕੌੜਾ ਹੋਇਆ ਕਰਦਾ ਹੈ. ਤੁੰਮਾ ਦਸ੍ਤਾਵਰ ਅਤੇ ਬਾਦੀ ਦੇ ਰੋਗ ਦੂਰ ਕਰਦਾ ਹੈ. ਕਪਟੀ ਅਤੇ ਪਾਖੰਡੀ ਨੂੰ ਤੁੰਮੇ ਦਾ ਦ੍ਰਿਸ੍ਟਾਂਤ ਦਿੱਤਾ ਜਾਂਦਾ ਹੈ....
ਵਿ- ਕਟੁ. ਕੜਵਾ ੨. ਕ੍ਰੋਧੀ. ਤੁੰਦ ਸੁਭਾਉ ਵਾਲਾ। ੩. ਸੰਗ੍ਯਾ- ਬਹੁਜਾਈਆਂ ਵਿਚੋਂ ਇੱਕ ਖਤ੍ਰੀ ਗੋਤ੍ਰ। ੪. ਇੱਕ ਜੱਟ ਗੋਤ੍ਰ, ਜੋ ਬੈਰਾੜਾਂ ਦ ਤਾਕਤ ਵਧਣ ਤੋਂ ਪਹਿਲਾਂ ਮਾਲਵੇ ਵਿੱਚ ਵਡਾ ਪ੍ਰਬਲ ਸੀ....
ਸੰਗ੍ਯਾ- ਤਿੱਗ. ਧੜ. ਮੋਢੇ ਤੋਂ ਲੈ ਕੇ ਕਮਰ ਤੀਕ ਦਾ ਸ਼ਰੀਰ ਦਾ ਭਾਗ. "ਲਾਂਗੁਲ ਸਹਿਤ ਸੁ ਲੰਬੀ ਬੇਲ." (ਗੁਪ੍ਰਸੂ) ੨. ਲੋਹੇ ਦਾ ਲੰਮਾ ਸੰਗੁਲ. ਲੰਮਾ ਜੰਜੀਰ. "ਬੇਲ ਸੰਗ ਤਿਂਹ ਬੰਧਨ ਕਰ੍ਯੋ." (ਸਲੋਹ) ੩. ਗਵੈਯੇ ਨਟ ਆਦਿ ਦਾ ਉਹ ਪਾਤ੍ਰ. ਜਿਸ ਵਿੱਚ ਲੋਕ ਇਨਾਮ ਦਾ ਧਨ ਪਾਉਂਦੇ ਹਨ. "ਵਾਰਤ ਵਥੁ ਡਾਰਤ ਬਹੁ ਬੇਲ." (ਗੁਪ੍ਰਸੂ) ੪. ਸੰ. ਵੱਲੀ. ਲਤਾ. "ਜੰਗਲ ਮਧੇ ਬੇਲਗੋ." (ਟੋਡੀ ਨਾਮਦੇਵ) "ਉਠਿ ਬੈਲ ਗਏ ਚਰਿ ਬੇਲ." (ਆਸਾ ਮਃ ੪) ਨਵੀਂ ਬਿਜਾਈ ਲਈ ਖੂਹ ਜੋਤਦੇ ਹਨ, ਪਰ ਪਹਿਲੀ ਬੇਲਾਂ ਨੂੰ ਉੱਠਕੇ ਬਲਦ ਚਰਗਏ. ਭਾਵ- ਮੁਕਤਿ ਦੇ ਸਾਧਨਾਂ ਦਾ ਜਤਨ ਕਰਦੇ ਹਨ, ਪਰ ਕਾਮਾਦਿ ਵਿਕਾਰ ਸਾਰੇ ਪੁੰਨਕਰਮਾਂ ਨੂੰ ਮਿਟਾ ਦਿੰਦੇ ਹਨ। ੫. ਸੰਤਾਨਰੂਪ ਫਲ ਦੇਣ ਕਾਰਣ ਇਸਤ੍ਰੀ ਨੂੰ ਭੀ ਬੇਲ ਲਿਖਿਆ ਹੈ. ਦੇਖੋ, ਵੇਲਿ। ੬. ਇੱਕ ਰਾਖਸ, ਜੋ ਸੁਬੇਲ ਦਾ ਭਾਈ ਸੀ. ਇਸ ਦਾ ਦੁਰਗਾ ਨਾਲ ਜੰਗ ਹੋਇਆ. "ਬੇਲ ਸੁਬੇਲ ਦੈਤ ਦ੍ਵੈ ਦੀਰਘ." (ਗੁਪ੍ਰਸੂ) ਦੇਖੋ, ਸੁਬੇਲ। ੭. ਫ਼ਾ. [بیل] ਕੁਦਾਲ. ਜ਼ਮੀਨ ਖੋਦਣ ਦਾ ਸੰਦ। ੮. ਵੇਲਾ (ਬੇੱਲਾ) ਨਦੀ ਆਦਿ ਦੇ ਕਿਨਾਰੇ ਦਾ ਸੰਘਣਾ ਜੰਗਲ. ਝੱਲ....