ishatahāraइशतहार
ਅ਼. [اشتِہار] ਸੰਗ੍ਯਾ- ਸ਼ੁਹਰਤ ਦੀ ਕ੍ਰਿਯਾ. ਵਿਗ੍ਯਾਪਨ. ਨੋਟਿਸ. ਏਲਾਨ.
अ़. [اشتِہار] संग्या- शुहरत दी क्रिया. विग्यापन. नोटिस. एलान.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [شُہرت] ਸ਼ੁਹਰਤ. ਸੰ. ਵਿਸ਼੍ਰੁਤਿ. ਸੰਗ੍ਯਾ- ਚਰਚਾ। ੨. ਪ੍ਰਸਿੱਧੀ. "ਇਸ ਪ੍ਰਕਾਰ ਸੁਹਤ ਭੀ ਸਾਰੇ." (ਨਾਪ੍ਰ)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
विज्ञापन्. ਸੰਗ੍ਯਾ- ਜਤਾਉਣਾ. ਗਿਆਨ ਕਰਾਉਣਾ। ੨. ਸਿਖ੍ਯਾ ਦੇਣਾ। ੩. ਇੱਤਿਲਾ. ਨੋਟਿਸ। ੪. ਇਸ਼ਤਹਾਰ....
ਅ਼. [اعلان] ਇਅ਼ਲਾਨ. ਸੰਗ੍ਯਾ- ਹ਼ੁਕਮ. ਆਗ੍ਯਾ। ੨. ਆਗ੍ਯਾਪਤ੍ਰ। ੩. ਇੱਤ਼ਲਾਅ਼ਨਾਮਾ. ਨੋਟਿਸ. ਵਿਗ੍ਯਾਪਨ....