ilavilāइलविला
ਸੰਗ੍ਯਾ- ਵਿਸ਼੍ਰਵਾ ਮੁਨਿ ਦੀ ਇਸਤ੍ਰੀ ਅਤੇ ਕੁਬੇਰ ਦੀ ਮਾਤਾ. ਇਹ ਤ੍ਰਿਣਵਿੰਦੁ ਦੀ ਪੁਤ੍ਰੀ ਸੀ.
संग्या- विश्रवा मुनि दी इसत्री अते कुबेर दी माता. इह त्रिणविंदु दी पुत्री सी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. विश्रवस्. ਵਿ- ਬਹੁਤ ਸੁਣਿਆ ਹੋਇਆ. ਪ੍ਰਸਿੱਧ. ਮਸ਼ਹੂਰ। ੨. ਸੰਗ੍ਯਾ- ਹਵਿਰ ਦੇ ਪੇਟੋਂ ਪੁਲਸਤ੍ਯ ਦਾ ਪੁਤ੍ਰ, ਜਿਸ ਨੇ ਕੇਸ਼ਿਨੀ (ਨਿ) ਦੇ ਉਦਰ ਤੋਂ ਰਾਵਣ, ਕੁੰਭਕਰ੍ਣ, ਵਿਭੀਸਣ ਅਤੇ ਸੂਰ੍ਪਣਖਾ ਪੈਦਾ ਕੀਤੇ, ਅਰ ਇਲਵਿਡਾ ਇਸਤ੍ਰੀ ਤੋਂ ਕੁਬੇਰ ਉਤਪੰਨ ਕੀਤਾ....
ਸੰ. ਸੰਗ੍ਯਾ- ਜਿਸ ਦਾ ਮਨ ਦੁੱਖ ਨਾਲ ਵ੍ਯਾਕੁਲ ਨਾ ਹੋਵੇ. ਸਾਧੁ. ਰਿਖਿ. ਸੰਤ.¹ "ਸੋ ਮੁਨਿ. ਜਿ ਮਨ ਕੀ ਦੁਬਿਧਾ ਮਾਰੇ." (ਭੈਰ ਮਃ ੩) ੨. ਮਨਨਸ਼ੀਲ ਵਿਚਾਰ ਕਰਨ ਵਾਲਾ। ੩. ਸ਼ਿਵ. ਮਹਾਦੇਵ. "ਪੂਜਨ ਕਾਲ੍ਹ ਜਾਂਉਂਗੀ ਮੈ ਮੁਨਿ." (ਚਰਿਤ੍ਰ ੨੧੫) ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਮੁਨਿ (ਰਿਸਿ), ਸੱਤ ਮੰਨੇ ਹਨ. ਦੇਖੋ, ਸਪਤ ਰਿਖੀ। ੫. ਮੌਨ ਧਾਰਨ ਵਾਲਾ ਪੁਰਖ. ਚੁਪ ਕੀਤਾ. ਮੌਨੀ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਕੁ (ਨਿੰਦਿਤ) ਹੈ ਬੇਰ (ਦੇਹ) ਜਿਸ ਦਾ.¹ ਤਿੰਨ ਪੈਰ ਅਤੇ ਅੱਠ ਦੰਦਾਂ ਵਾਲਾ ਦੇਵਤਿਆਂ ਦਾ ਖ਼ਜ਼ਾਨਚੀ. ਇਹ ਤ੍ਰਿਣਵਿੰਦੁ ਦੀ ਪੁਤ੍ਰੀ ਇਲਵਿਲਾ ਦੇ ਪੇਟ ਤੋਂ ਵਿਸ਼੍ਰਵਾ ਦਾ ਪੁਤ੍ਰ ਹੈ. ਇਸ ਦੀ ਪੁਰੀ ਦਾ ਨਾਉਂ ਅਲਕਾ ਹੈ. ਇਹ ਯਕ੍ਸ਼੍ ਅਤੇ ਕਿੰਨਰਾਂ ਦਾ ਰਾਜਾ ਹੈ. ਕੁਬੇਰ ਰਾਵਣ ਦਾ ਮਤੇਰ ਭਾਈ ਹੈ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...