ikhudhhi, ikhudhhīइखुधि, इखुधी
ਸੰ. ਇਸੁਧਿ. ਸੰਗ੍ਯਾ- ਇਸੁ (ਤੀਰ) ਧਾਰਣ ਵਾਲਾ. ਭੱਥਾ. ਸ਼ਰਧਿ. ਤੀਰਕਸ਼. ਤਰਕਸ਼. "ਇਕੁਧੀ ਕਟਿ ਸੋਂ ਕਸ ਪਾਰਥ ਆਯੋ." (ਕ੍ਰਿਸਨਾਵ)
सं. इसुधि. संग्या- इसु (तीर) धारण वाला. भॱथा. शरधि. तीरकश. तरकश. "इकुधी कटि सों कस पारथ आयो." (क्रिसनाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. तीर. ਧਾ- ਪੂਰਨ ਕਰਨਾ, ਪਾਰ ਲਾਉਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. "ਗੰਗਾ ਤੀਰ ਜੁ ਘਰੁ ਕਰਹਿ." (ਸ. ਕਬੀਰ) ੨. ਕ੍ਰਿ. ਵਿ- ਪਾਸ. ਨੇੜੇ. "ਨਾ ਲਾਗੈ ਜਮ ਤੀਰ." (ਸ੍ਰੀ ਅਃ ਮਃ ੧) ੩. ਸੰ. ਤੀਰੁ. ਸ਼ਿਵ ਦੀ ਸ੍ਤੁਤਿ. "ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ." (ਗਉ ਮਃ ੫) ਕਿਸੇ ਨੂੰ ਸ਼ਿਵਭਗਤਿ, ਕਿਸੇ ਨੂੰ ਤੀਰਥਸੇਵਨ, ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ। ੪. ਫ਼ਾ. [تیر] ਸੰਗ੍ਯਾ- ਵਾਣ. ਸ਼ਰ. ਸੰ. ਤੀਰਿਕਾ. "ਮੇਰੈ ਮਨਿ ਪ੍ਰੇਮ ਲਗੇ ਹਰਿ ਤੀਰ." (ਗੌਡ ਮਃ ੪) ੫. ਗੋਲੀ. "ਤੁਫੰਗ ਕੈਸੇ ਤੀਰ ਹੈਂ" (ਰਾਮਾਵ) ੬. ਗਜ਼। ੭. ਤੱਕੜੀ ਦੀ ਡੰਡੀ। ੮. ਸ਼ਤੀਰ. ਬਾਲਾ। ੯. ਪਾਰਾ। ੧੦. ਬਿਜਲੀ। ੧੧. ਸ਼ੋਭਾ। ੧੨. ਹਲ ਦਾ ਫਾਲਾ। ੧੩. ਕ੍ਰੋਧ....
ਸੰ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਰੱਖਣ ਦੀ ਕ੍ਰਿਯਾ। ੩. ਉਤਨਾ ਵਜ਼ਨ, ਜੋ ਤੋਲਣ ਲਈ ਇੱਕ ਵਾਰ ਤਰਾਜ਼ੂ ਵਿੱਚ ਰੱਖਿਆ ਜਾਵੇ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਤੀਰ ਰੱਖਣ ਦਾ ਥੈਲਾ, ਨਿਸੁੰਗ. ਤਰਕਸ਼. ਤੂਣੀਰ....
ਵਿ- ਸ਼੍ਰੱਧੇਯ. ਸ਼੍ਰੱਧਾ ਕਰਨ ਯੋਗ. "ਸਰਧਿ ਕਉ ਸਰਧਿਆ." ਮਾਰੂ ਜੈਦੇਵ) ਯਕੀਨ ਕਰਨ ਲਾਇਕ (ਕਰਤਾਰ) ਨੂੰ ਸ਼੍ਰੱਧਾ ਨਾਲ ਉਪਾਸਿਆ। ੨. ਸ਼ਰਧਿ. ਭੱਥਾ. ਦੇਖੋ, ਇਖੁਧਿ....
ਫ਼ਾ. [ترکش] ਤੀਰਕਸ਼ ਦਾ ਸੰਖੇਪ. ਸੰਗ੍ਯਾ- ਭੱਥਾ. ਨਿਖੰਗ. "ਤਰਕਸ ਤੀਰ ਕਮਾਣ ਸਾਂਗ." (ਸ੍ਰੀ ਮਃ ੧)...
ਕੱਟਕੇ. "ਕਟਿ ਦੇਵਉ ਹੀਅਰਾ ਤੇਨ." (ਕਾਨ ਮਃ ੪) ੨. ਟੂਕ ਟੂਕ ਹੋਕੇ. ਕੱਟਿਆ ਜਾਕੇ. "ਪੁਰਜਾ ਪੁਰਜਾ ਕਟਿ ਮਰੈ." (ਮਾਰੂ ਕਬੀਰ) ੩. ਸੰ. ਸੰਗ੍ਯਾ- ਕਮਰ. ਲੱਕ. "ਕਸਕੈ ਕਟਿ ਆਯੋ." (ਗੁਪ੍ਰਸੂ) ੪. ਭਾਰਯਾ. ਬੀਵੀ। ੫. ਰੱਤਕ. ਘੁੰਘਚੀ. ਲਾਲੜੀ....
ਸੰ. ਪਾਰ੍ਥ. ਸੰਗ੍ਯਾ- ਪ੍ਰਿਥਾ (ਕੁੰਤੀ) ਦਾ ਪੁਤ੍ਰ ਅਰਜੁਨ. "ਗੁਰੂ ਅਰਜਨ ਪੁਰਖ ਪ੍ਰਮਾਣ ਪਾਰਥਉ ਚਾਲੈ ਨਹੀਂ." (ਸਵੈਯੇ ਮਃ ੫. ਕੇ) ਗੁਰੂ ਅਰਜਨਦੇਵ ਯੋਧਾ, ਅਰਜੁਨ ਵਾਂਙ ਜੰਗ ਤੋਂ ਨਹੀਂ ਚਲਦੇ। ੨. ਯੁਧਿਸ੍ਟਿਰ ਅਤੇ ਭੀਮ ਭੀ ਪ੍ਰਿਥਾ (ਕੁੰਤੀ) ਦੇ ਪੁਤ੍ਰ ਹੋਣ ਤੋਂ ਪਾਰ੍ਥ ਕਹੇ ਜਾਂਦੇ ਹਨ, ਪਰ ਪ੍ਰਸਿੱਧ ਨਾਮ ਅਰਜੁਨ ਦਾ ਹੀ ਹੈ। ੩. ਪ੍ਰਿਥਿਵੀਪਤਿ ਰਾਜਾ....