ārhabandhaआड़बंद
ਸੰਗ੍ਯਾ- ਲਿੰਗੋਟ. ਕਮਰ ਲਪੇਟਿਆ ਵਸਤ੍ਰ, ਜਿਸ ਦਾ ਇੱਕ ਸਿਰਾ ਆੜ (ਟੇਢਾ) ਨਿਤੰਬਾਂ ਵਿੱਚਦੀਂ ਪਿੱਛੇ ਕਸੀਦਾ ਹੈ.
संग्या- लिंगोट. कमर लपेटिआ वसत्र, जिस दा इॱक सिरा आड़ (टेढा) नितंबां विॱचदीं पिॱछे कसीदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿ- ਚਾਹੁਣ ਵਾਲਾ. ਕਾਮੁਕ। ੨. ਫ਼ਾ. [کمر] ਸੰਗ੍ਯਾ- ਲੱਕ. ਕਟਿ। ੩. ਕਮਰਬੰਦ. ਕਮਰਕਸਾ। ੪. ਅ਼. [قمر] ਕ਼ਮਰ. ਚੰਦ੍ਰਮਾ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਕਿਨਾਰਾ. ਤਰਫ. ਧਿਰ. "ਦੁਹਾਂ ਸਿਰਿਆਂ ਕਾ ਖਸਮੁ ਆਪਿ." (ਵਾਰ ਗੂਜ ੨. ਮਃ ੫) ੨. ਸਿਰ ਤੇ. ਸੀਸ ਪੁਰ. "ਸਾਬਤ ਸੂਰਤਿ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ੩. ਸੰ. सिरा. ਨਦੀ। ੪. ਨਾੜੀ. ਰਗ. ਸ਼ਿਰਾ ਭੀ ਸੰਸਕ੍ਰਿਤ ਸ਼ਬਦ ਹੈ....
ਵਿ- ਵਿੰਗਾ. ਵਕ੍ਰ। ੨. ਛਲ ਸਹਿਤ. ਕਪਟੀ. "ਚਲਤ ਕਤ ਟੇਢੇ ਟੇਢੇ?" (ਕੇਦਾ ਕਬੀਰ) "ਟੇਢੀ ਪਾਗ ਟੇਢੇ ਚਲੇ." (ਕੇਦਾ ਕਬੀਰ)...
ਫ਼ਾ. [کشدہ] ਕਸ਼ੀਦਹ. ਖਿੱਚਿਆ ਹੋਇਆ। ੨. ਸੰਗ੍ਯਾ- ਸੂਈ ਨਾਲ ਖਿੱਚਿਆ (ਕੱਢਿਆ) ਹੋਇਆ ਵਸਤ੍ਰ ਪੁਰ ਬੇਲ ਬੂਟਾ. "ਕਢਿ ਕਸੀਦਾ ਪਹਿਰਹਿ ਚੋਲੀ." (ਬਸੰ ਮਃ ੧) ੩. ਅ਼. [قصیدہ] ਕ਼ਸੀਦਹ. ਵਿ- ਗਾੜ੍ਹਾ. ਸਘਨ। ੪. ਸੰਗ੍ਯਾ- ਅਜੇਹੀ ਛੰਦਰਚਨਾ ਜਿਸ ਵਿੱਚ ਪਦਰਚਨਾ ਸੰਘਣੀ (ਗੁੰਦਵੀਂ) ਹੋਵੇ. ਕਸੀਦੇ ਵਿੱਚ ੧੫. ਛੰਦਾਂ ਤੋਂ ਘੱਟ ਰਚਨਾ ਨਹੀਂ ਚਾਹੀਏ. "ਕਰ੍ਯੋ ਕਸੀਦਾ ਪੇਸ਼ ਗੁਰੂ ਕੇ." (ਗੁਪ੍ਰਸੂ)...