ālanāआलना
ਸੰਗ੍ਯਾ- ਪੰਛੀ ਦਾ ਆਲਯ. ਘੋਂਸਲਾ. ਫ਼ਾ. [آلانہ] ਆਲਾਨਹ. "ਸੁਸਕ ਆਲਨੇ ਤੇ ਤ੍ਰਿਣ ਗੇਰੇ." (ਗੁਪ੍ਰਸੂ)
संग्या- पंछी दा आलय. घोंसला. फ़ा. [آلانہ] आलानह. "सुसक आलने ते त्रिण गेरे." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਕ੍ਸ਼ੀ। ੨. ਤੀਰ। ੩. ਤੱਥਾ. ਦੱਥਾ. ਪੀੜੇਹੋਏ ਗੰਨੇ ਦਾ ਫੋਗ....
ਸੰ. आलय. ਸੰਗ੍ਯਾ- ਘਰ. ਗ੍ਰਿਹ। ੨. ਜਗਾ. ਸਥਾਨ. ਥਾਂ. "ਸਰਬ ਅਰਥ ਆਲਯਹ." (ਸਹਸ ਮਃ ੫) ਹਾਹਾ ਵਿਸਰਗਾਂ ਦੇ ਥਾਂ ਹੈ....
ਸੰਗ੍ਯਾ- ਘਾਸ- ਆਲਯ. ਘਾਸ ਦਾ ਬਣਾਇਆ ਘਰ, ਜਿਸ ਵਿੱਚ ਪੰਛੀ ਆਂਡੇ ਦਿੰਦਾ ਹੈ. ਆਹਲਣਾ. "ਘੋਸਲਾ ਮੇ ਅੰਡਾ ਤਜ ਉਡਤ ਅਕਾਸਚਾਰੀ." (ਭਾਗੁ ਕ)...
ਸੰ. शुष्क. ਸ਼ੁਸ੍ਕ. ਵਿ- ਸੁੱਕਾ. ਖੁਸ਼ਕ. "ਚਿਰੰਕਾਲ ਮਨ ਤਰੁ ਸੁਸਕ ਸ੍ਰੀ ਗੁਰੁ ਪਗ ਜਲ ਪ੍ਰੇਮ." (ਨਾਪ੍ਰ) ਗੁਰੁਪਗ ਪ੍ਰੇਮ....
ਸੰ. तृण. ਧਾ- ਘਾਸ ਖਾਣਾ, ਚਰਨਾ। ੨. ਸੰਗ੍ਯਾ- ਘਾਸ. ਕੱਖ. ਤਿਨਕਾ. "ਤ੍ਰਿਣ ਸਮਾਨਿ ਕਛੁ ਸੰਗਿ ਨਾ ਜਾਵੈ." (ਸੁਖਮਨੀ) ੩. ਵਿ- ਥੋੜਾ. ਤ੍ਰਿਣ ਸਮਾਨ. ਤੁੱਛ. ਤਨਿਕ. "ਤੁਧੁ ਲੇਪ ਨ ਲਗੈ ਤ੍ਰਿਣ." (ਵਾਰ ਮਾਰੂ ੨. ਮਃ ੫) ੪. ਅਦਨਾ. "ਤ੍ਰਿਣੰ ਤ ਮੇਰੰ." (ਸਹਸ ਮਃ ੫) ਤੁੱਛ ਨੂੰ ਸੁਮੇਰੁ....