ākhēta, ākhētakaआखेट, आखेटक
ਸੰ. ਸੰਗ੍ਯਾ- ਸ਼ਿਕਾਰ, ਮ੍ਰਿਗਯਾ. ਅਹੇਰ.
सं. संग्या- शिकार, म्रिगया. अहेर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [شکار] ਸ਼ਿਕਾਰ. ਸੰਗ੍ਯਾ- ਜੰਗਲੀ ਜਾਨਵਰਾਂ ਦੇ ਮਾਰਨ ਦਾ ਸੰਕਲਪ ਅਤੇ ਯਤਨ ਕਰਨਾ. ਮ੍ਰਿਗਯਾ. "ਸੰਤ ਸੰਗਿ ਲੇ ਚੜਿਓ ਸਿਕਾਰ." (ਭੈਰ ਮਃ ੫) ਸੰ. श्रकीडा ਸ਼੍ਵਕ੍ਰੀੜਾ. ਕੁੱਤਿਆਂ ਨੂੰ ਸਾਥ ਲੈ ਕੇ ਖੇਲ ਕਰਨ ਦੀ ਕ੍ਰਿਯਾ....
ਸੰ. ਸੰਗ੍ਯਾ- ਸ਼ਿਕਾਰ ਪੁਰ ਝਪਟਣ ਦੀ ਕ੍ਰਿਯਾ। ੨. ਜੀਵਾਂ ਨੂੰ ਟੋਲਣ ਦਾ ਕਰਮ, ਸ਼ਿਕਾਰ. ਅਹੇਰ. ਦੇਖੋ, ਮ੍ਰਿਗ੍ ਧਾ....
ਸੰ. ਆਖੇਟ. ਸੰਗ੍ਯਾ- ਸ਼ਿਕਾਰ. ਮ੍ਰਿਗਯਾ. "ਅਹੇਰਾ ਪਾਇਓ ਘਰ ਕੈ ਗਾਇ." (ਭੈਰ ਮਃ ੫)...