ākhatāआख़ता
ਫ਼ਾ. [آختہ] ਵਿ- ਖੱਸੀ. ਜਿਸ ਦੇ ਅੰਡਕੋਸ਼ (ਫੋਤੇ) ਦੂਰ ਕੀਤੇ ਗਏ ਹਨ. ਆਖ਼ਤਨ ਦਾ ਅਰਥ ਹੈ ਖੈਂਚਨਾ. ਜਿਸ ਦੇ ਫ਼ੋਤੇ ਖਿੱਚੇ ਗਏ ਹਨ, ਸੋ ਆਖ਼ਤਹ.
फ़ा. [آختہ] वि- खॱसी. जिस दे अंडकोश (फोते) दूर कीते गए हन. आख़तन दा अरथ है खैंचना. जिस दे फ़ोते खिॱचे गए हन, सो आख़तह.
ਅ਼. [خصّی] ਖ਼ੱਸੀ. ਜਿਸ ਦਾ ਖ਼ਸੀਆ (ਅੰਡਕੋਸ਼- ਫੋਤਾ ) ਨਿਕਾਲ ਦਿੱਤਾ ਗਿਆ ਹੈ। ੨. ਭਾਵ- ਬਕਰਾ. ਦੇਖੋ, ਖਸਿਯਾ ੩....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਕ੍ਰਿ- ਖਿੱਚਣਾ. ਆਕਰ੍ਸਣ ਕਰਨਾ....