atahāsaअॱटहास
ਸੰ. अट्टहास. ਸੰਗ੍ਯਾ- ਖਿੜ ਖਿੜ ਹੱਸਣਾ. ਉੱਚੇ ਸੁਰ ਦੀ ਹਾਸੀ. ਕਹਕਹਾ.
सं. अट्टहास. संग्या- खिड़ खिड़ हॱसणा. उॱचे सुर दी हासी. कहकहा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਦੇਵਤਾ."ਸੁਰ ਨਰ ਤਿਨ ਕੀ ਬਾਣੀ ਗਾਵਹਿ." (ਸ੍ਰੀ ਅਃ ਮਃ ੩) ਦੇਖੋ, ਸੁਰਾ। ੨. ਸੰ. स्वर ਸ੍ਵਰ. ਨੱਕ ਦੇ ਰਾਹ ਸ੍ਵਾਸ ਦਾ ਆਉਣਾ ਜਾਣਾ। ੩. ਸੰਗੀਤ ਅਨੁਸਾਰ ਉਹ ਧੁਨਿ, ਜੋ ਰਾਗ ਦੀ ਸ਼ਕਲ ਬਣਾਉਣ ਦਾ ਕਾਰਣ ਹੋਵੇ. ਇਸ ਦੇ ਸੱਤ ਭੇਦ ਕਲਪੇ ਹਨ. "ਸਾਤ ਸੁਰਾ ਲੈ ਚਾਲੈ." (ਰਾਮ ਮਃ ੫) ਦੇਖੋ, ਸ੍ਵਰ....
ਦੇਖੋ, ਹਾਸ....
ਅ਼. [قہقہ] ਕ਼ਹਕ਼ਹਾ. ਸੰਗ੍ਯਾ- ਅਨੁ. ਅੱਟਹਾਸ. ਉਚੀ ਧੁਨੀ ਨਾਲ ਹੱਸਣਾ....