angītdhā, angītdhīअंगीठा, अंगीठी
ਸੰਗ੍ਯਾ- ਅਗਨਿ ਸ੍ਥਾਨ. ਆਤਸ਼ਦਾਨ. ਅੱਗ ਮਚਾਉਣ ਅਤੇ ਰੱਖਣ ਦੀ ਥਾਂ। ੨. ਖ਼ਾ- ਚਿਤਾ. ਮੁਰਦਾ ਜਲਾਉਣ ਲਈ ਬਣਾਈ ਚਿਖਾ.
संग्या- अगनि स्थान. आतशदान. अॱग मचाउण अते रॱखण दी थां। २. ख़ा- चिता. मुरदा जलाउण लई बणाई चिखा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਦੇਖੋ, ਅਸਥਾਨ. "ਦੁਰਗਮ ਸ੍ਥਾਨ ਸੁਗਮੰ." (ਸਹਸ ਮਃ ੫)...
ਫ਼ਾ. [آتِشدان] ਸੰਗ੍ਯਾ- ਅੰਗੀਠੀ. ਅੱਗ ਰੱਖਣ ਦਾ ਭਾਂਡਾ ਅਥਵਾ ਥਾਂ....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਦੇਖੋ, ਚਿਖਾ। ੨. ਦੇਖੋ, ਚਿੱਤਾ....
ਫ਼ਾ. [مُردہ] ਵਿ- ਮੋਇਆ ਹੋਇਆ. ਮ੍ਰਿਤਕ. ਪ੍ਰਾਣ ਰਹਿਤ....
ਸੰ. ਚਿਤਾ. ਸੰਗ੍ਯਾ- ਮੁਰਦਾ ਦਾਹ ਕਰਨ ਲਈ ਲੱਕੜਾਂ ਦਾ ਚਿਣਿਆ ਹੋਇਆ ਢੇਰ. ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਜਿਨ੍ਹਾਂ ਬਿਰਛਾਂ ਵਿੱਚ ਦੁੱਧ ਹੈ ਉਨ੍ਹਾਂ ਦੀ ਲੱਕੜ ਚਿਤਾ ਲਈ ਉੱਤਮ ਹੈ, ਅਤੇ ਨਰ ਮੁਰਦੇ ਨੂੰ ਦੱਖਣ ਵੱਲ ਪੈਰ ਕਰਕੇ ਚਿਤਾ ਪੁਰ ਮੂਧਾ ਪਾਉਣਾ ਚਾਹੀਏ ਅਰ ਇਸਤ੍ਰੀ ਨੂੰ ਸਿੱਧੇ ਮੂੰਹ ਲੇਟਾਉਣਾ ਵਿਧਾਨ ਹੈ. ਸਿੱਖਮਤ ਵਿੱਚ ਚਿਤਾ ਸੰਬੰਧੀ ਕੋਈ ਖ਼ਾਸ ਲੱਕੜ ਜਾਂ ਦਿਸ਼ਾ ਦਾ ਨੇਮ ਨਹੀਂ ਹੈ....