ahitaअहित
ਸੰ. ਸੰਗ੍ਯਾ- ਹਿਤ ਦੇ ਵਿਰੁੱਧ. ਬੁਰਿਆਈ. ਬਦੀ। ੨. ਵੈਰੀ. ਵਿਰੋਧੀ। ੩. ਬਦੀ ਕਰਨ ਵਾਲਾ.
सं. संग्या- हित दे विरुॱध. बुरिआई. बदी। २. वैरी. विरोधी। ३. बदी करन वाला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿ- ਹਿਤਕਾਰੀ. ਭਲਾ ਚਾਹੁਣ ਵਾਲਾ। ੨. ਪਥ੍ਯ. "ਬ੍ਰਿਥਾਵੰਤ ਔਖਦ ਹਿਤਾਇ." (ਭਾਗੁ) ੩. ਸੰਗ੍ਯਾ- ਭਲਾਈ। ੪. ਪਿਆਰ. "ਹਿਤ ਕਰਿ ਨਾਮੁ ਦ੍ਰਿੜੈ ਦਇਆਲਾ." (ਬਾਵਨ)...
ਦੇਖੋ, ਬਿਰੁੱਧ....
ਦੇਖੋ, ਬੁਰਾਈ. "ਚੰਗਿਆਈ ਆਲਕੁ ਕਰੇ, ਬੁਰਿਆਈ ਹੋਇ ਸੇਰੁ." (ਮਃ ੫. ਵਾਰ ਗੂਜ ੨) "ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ." (ਜਪੁ)...
ਸੰ. ਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦਾ ਹਨੇਰਾ ਪੱਖ. ਬਹੁਲ ਦਿਨ ਦਾ ਸੰਖੇਪ. ਦੇਖੋ, ਬਹੁਲ। ੨. ਫ਼ਾ. [بدی] ਬੁਰਿਆਈ. ਅਪਕਾਰ....
ਦੁਸ਼ਮਨ. ਦੇਖੋ, ਬੈਰੀ....
ਦੇਖੋ, ਬਿਰੋਧੀ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....