asacharajaअसचरज
ਸੰ. ਆਸ਼੍ਚਰ੍ਯ. ਸੰਗ੍ਯਾ- ਅਚੰਭਾ. ਤਅ਼ੱਜੁਬ. ਵਿਸਮਯ (ਵਿਸਮੈ).
सं. आश्चर्य. संग्या- अचंभा. तअ़ॱजुब. विसमय (विसमै).
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਅਸੰਭਵ ਬਾਤ ਦੀ ਘਟਨਾ. ਹੈਰਾਨ ਕਰਨ ਵਾਲੀ ਗੱਲ. ਜਿਸ ਨੂੰ ਅਸੀਂ ਅਸੰਭਵ ਸਮਝਦੇ ਹਾਂ, ਉਸ ਦਾ ਹੋ ਜਾਣਾ. "ਕਹਿਓ ਨ ਜਾਈ ਏਹੁ ਅਚੰਭਉ" (ਗਉ ਮਾਲਾ ਮਃ ੫) "ਏਕ ਅਚੰਭਉ ਦੇਖਿਓ." (ਸ. ਕਬੀਰ) "ਸਿਗਰੀ ਸ੍ਰਿਸਟਿ ਦਿਖਾਯ ਅਚੰਭਵ." (ਚੌਪਈ) "ਮਹਾਂ ਅਚੰਭਾ ਸਭ ਮਨ ਲਹ੍ਯੋ." (ਗੁਪ੍ਰਸੂ)...
ਅ਼. [تعجُّب] ਸੰਗ੍ਯਾ- ਅਚੰਭਾ. ਆਸ਼ਚਰਯ (ਅਚਰਜ). ਇਸ ਦਾ ਮੂਲ ਅ਼ਜਬ ਹੈ....
ਦੇਖੋ, ਬਿਸਮਇ....