avadhhūtaअवधूत
ਸੰ. ਵਿ- ਕੰਪਨ ਕਰਾਇਆ (ਕੰਬਾਇਆ ਹੋਇਆ). ਝਾੜਿਆ ਹੋਇਆ। ੨. ਨਾਸ਼ ਹੋਇਆ। ੩. ਸੰਗ੍ਯਾ- ਉਹ ਪੁਰਖ, ਜਿਸ ਨੇ ਕੁਕਰਮ ਝਾੜ ਸਿੱਟੇ ਹਨ. ਸਾਧੁ। ੪. ਤ੍ਯਾਗੀ. ਸੰਨ੍ਯਾਸੀ. ਦੇਖੋ, ਅਉਧੂ.
सं. वि- कंपन कराइआ (कंबाइआ होइआ). झाड़िआ होइआ। २. नाश होइआ। ३. संग्या- उह पुरख, जिस ने कुकरम झाड़ सिॱटे हन. साधु। ४. त्यागी. संन्यासी. देखो, अउधू.
ਸੰ. ਸੰਗ੍ਯਾ- ਥਰਥਰਾਹਟ. ਕਾਂਬਾ. ਲਰਜ਼ਾ. "ਥਰਹਰ ਕੰਪੈ ਬਾਲਾ ਜੀਉ." (ਸੂਹੀ ਕਬੀਰ)...
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪੁਰਖੁ। ੨. ਆਦਮੀ. ਮਨੁੱਖ। ੩. ਪਤਿ. ਭਰਤਾ. "ਕਵਨ ਪੁਰਖ ਕੀ ਜੋਈ." (ਆਸਾ ਕਬੀਰ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਖੋਟਾ ਕਰਮ. ਨੀਚ ਕਰਮ. ਬੁਰਾ ਕੰਮ। ੨. ਦੇਖੋ, ਸੱਤ ਕੁਕਰਮ....
ਸੰ. ਝਾਟ. ਸੰਗ੍ਯਾ- ਵਨ (ਬਣ). ਜੰਗਲ. "ਜਿਉ ਝਾੜ ਮਿਰਗ ਭਾਲੇ." (ਵਾਰ ਗਉ ੧. ਮਃ ੪) ੨. ਸੰਘਣਾ ਬੂਟਾ। ੩. ਕੰਡੇਦਾਰ ਬੂਝਾ। ੪. ਦਸ੍ਤ. ਜੁਲਾਬ। ੫. ਭੂਸੇ ਵਿੱਚੋਂ ਦਾਣਿਆਂ ਦੇ ਝੜਨ ਦਾ ਭਾਵ। ੬. ਬੂਟੇ ਦੀ ਸ਼ਕਲ ਦਾ ਫਾਨੂਸ ਅਥਵਾ ਦੀਵਿਆਂ ਦਾ ਪੁੰਜ. ਦੇਖੋ, ਝਾਰ ੩.। ੭. ਝਾੜ ਦੀ ਸ਼ਕਲ ਦੀ ਆਤਿਸ਼ਬਾਜ਼ੀ....
ਵਿ- ਜੋ ਪਰਾਏ ਕਾਰਜ ਨੂੰ ਸਿੱਧ ਕਰੇ. ਉਪਕਾਰੀ। ੨. ਉੱਤਮ. ਸ਼੍ਰੇਸ੍ਠ. ਭਲਾ. ਨੇਕ। ੩. ਮਨੋਹਰ. ਸੁੰਦਰ। ੪. ਕੁਲੀਨ। ੫. ਯੋਗ੍ਯ. ਲਾਇਕ। ੬. ਸੰਗ੍ਯਾ- ਗੁਰੁ ਨਾਨਕ ਦੇਵ. "ਉਤਮ ਸਲੋਕ ਸਾਧੁ ਕੇ ਬਚਨ." (ਸੁਖਮਨੀ) ੭. ਵ੍ਯ- ਧਨ੍ਯ. ਵਾਹਵਾ. ਸ਼ਾਬਾਸ਼। ੮. ਸੰ. ਦੇਖੋ, ਸਾਧ੍ਯ....
ਦੇਖੋ, ਤਿਆਗੀ....
ਦੇਖੋ, ਸੰਨਿਆਸ ਅਤੇ ਸੰਨਿਆਸੀ....
ਸੰ. ਅਵਧੂਤ. ਅਵਧੂਨਨ ਕਰਨ ਵਾਲਾ. ਸੰਸਕ੍ਰਿਤ ਵਿੱਚ ਅਵਧੂਨਨ ਦਾ ਅਰਥ ਕੰਬਾਉਣਾ- ਝਾੜਨਾ- ਪਛਾੜਨਾ ਹੈ. ਜੋ ਵਿਕਾਰਾਂ ਨੂੰ ਝਾੜਕੇ ਪਰੇ ਸਿੱਟੇ, ਉਹ ਅਵਧੂਤ ਹੈ. ਜੋ ਵਿਰਕਤ ਮਿੱਟੀ ਸੁਆਹ ਵਿੱਚ ਰਾਤ ਨੂੰ ਲੇਟਦਾ ਹੈ ਅਤੇ ਸਵੇਰੇ ਉਠਕੇ ਸਰੀਰ ਤੋਂ ਗਰਦ ਝਾੜਕੇ ਚਲਦਾ ਹੈ, ਉਹ ਭੀ ਅਵਧੂਤ ਸਦਾਉਂਦਾ ਹੈ। ੨. ਸੰਨ੍ਯਾਸੀ. "ਬਿਨ ਸਬਦੇ ਰਸ ਨ ਆਵੈ, ਅਉਧੂ!" (ਸਿਧਗੋਸਟਿ)...