amiadhrisatiअमिअद्रिसटि
ਸੰਗ੍ਯਾ- ਅਮ੍ਰਿਤ ਸਮਾਨ ਜੀਵਨ ਦੇਣ ਵਾਲੀ ਨਜਰ. ਮਿਹਰ ਦੀ ਨਿਗਾਹ. "ਅਮਿਅ- ਦ੍ਰਿਸਟਿ ਸੁਭ ਕਰੈ ਹਰੈ ਅਘ." (ਸਵੈਯੇ ਮਃ ੨. ਕੇ)
संग्या- अम्रित समान जीवन देण वाली नजर. मिहर दी निगाह. "अमिअ- द्रिसटि सुभ करै हरै अघ." (सवैये मः २. के)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. अमृत. ਸੰਗ੍ਯਾ- ਇੱਕ ਪੀਣ ਯੋਗ੍ਯ- ਪਦਾਰਥ, ਜਿਸ ਦੇ ਅਸਰ ਨਾਲ ਮੌਤ ਨਹੀਂ ਹੁੰਦੀ. ਸੁਧਾ. ਪੀਯੂਸ। ੨. ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਤਜਲ, ਜੋ ਸਿੰਘ ਸਜਣ ਵੇਲੇ ਛਕਾਇਆ ਜਾਂਦਾ ਹੈ. ਦੇਖੋ, ਅਮ੍ਰਿਤ ਸੰਸਕਾਰ। ੩. ਜਲ। ੪. ਘੀ। ੫. ਦੁੱਧ। ੬. ਧਨ। ੭. ਮੁਕਤਿ. ਮੋਕ੍ਸ਼੍। ੮. ਸੁਆਦਦਾਇਕ ਰਸ. "ਜਿਹ ਪ੍ਰਸਾਦਿ ਛਤੀਹ ਅਮ੍ਰਿਤ ਖਾਹਿ." (ਸੁਖਮਨੀ) ਦੇਖੋ, ਛਤੀਹ ਅਮ੍ਰਿਤ। ੯. ਦੇਵਤਾ। ੧੦. ਆਤਮਾ। ੧੧. ਪਾਰਾ। ੧੨. ਅਨਾਜ। ੧੩. ਰਸ ਦਾਇਕ ਭੋਜਨ। ੧੪. ਰੋਗਨਾਸ਼ਕ ਦਵਾ। ੧੫. ਵਿ- ਜ਼ਿੰਦਾ. ਜੋ ਮਰਿਆ ਨਹੀਂ। ੧੬. ਸੁੰਦਰ. ਪਿਆਰਾ....
ਸੰ. ਵਿ- ਤੁਲ੍ਯ. ਬਰਾਬਰ. ਜੇਹਾ। ੨. ਸਮਾਇਆ. ਮਿਲਿਆ. "ਜੋਤੀ ਜੋਤਿ ਸਮਾਨ." (ਬਿਲਾ ਮਃ ੫) ੩. ਦੇਖੋ, ਸਵੈਯੇ ਦਾ ਰੂਪ ੬। ੪. ਨਾਭਿ ਵਿੱਚ ਰਹਿਣ ਵਾਲੀ ਪ੍ਰਾਣ ਵਾਯੂ। ੫. ਆਦਰ. ਸੰਮਾਨ. "ਰਾਜ ਦੁਆਰੈ ਸੋਭ ਸਮਾਨੈ." (ਗਉ ਅਃ ਮਃ ੧) ੬. ਸ- ਮਾਨ. ਉਸ ਨੂੰ ਮੰਨ. ਉਸ ਨੂੰ ਜਾਣ. "ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨ." (ਕੇਦਾ ਰਵਿਦਾਸ) ੭. ਸਾਮਾਨ ਦਾ ਸੰਖੇਪ....
ਦੇਖੋ, ਜੀਵਣ। ੨. ਜ਼ਿੰਦਗੀ. "ਜੀਵਨਸੁਖੁ ਸਭੁ ਸਾਧ ਸੰਗਿ." (ਬਿਲਾ ਮਃ ੫) ੩. ਜਲ. "ਦੇ ਜੀਵਨ ਜੀਵਨ ਸੁਖਕਾਰੀ." (ਗੁਪ੍ਰਸੂ) ੪. ਉਪਜੀਵਿਕਾ. ਗੁਜ਼ਾਰਾ। ੫. ਪਵਨ। ੬. ਘੀ. ਘ੍ਰਿਤ। ੭. ਕਰਤਾਰ. ਵਾਹਗੁਰੂ। ੮. ਪੁਤ੍ਰ। ੯. ਦੇਖੋ, ਅਜੂਬਾ। ੧੦. ਭਾਈ ਭਗਤੂ ਦਾ ਛੋਟਾ ਪੁਤ੍ਰ, ਜੋ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਹ਼ਾਜਿਰ ਰਿਹਾ. ਇਸ ਦਾ ਦੇਹਾਂਤ ਕੀਰਤਪੁਰ ਹੋਇਆ. ਇਸ ਦਾ ਪੁਤ੍ਰ ਸੰਤਦਾਸ ਸੀ, ਜਿਸ ਦੀ ਔਲਾਦ ਹੁਣ ਭੁੱਚੋ, ਭਾਈ ਦੇ ਚੱਕ ਆਦਿ ਵਿੱਚ ਵਸਦੀ ਹੈ.#ਸੰਤਦਾਸ ਦੇ ਪੁਤ੍ਰ- ਰਾਮਸਿੰਘ, ਫਤੇਸਿੰਘ, ਬਖਤੂਸਿੰਘ, ਤਖਤੂਸਿੰਘ ਨੇ ਦਮਦਮੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਸੀ. ਦੇਖੋ, ਭਗਤੂ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਅ਼. [نظر] ਨਜਰ. ਸੰਗ੍ਯਾ- ਨਿਗਾਹ. ਦ੍ਰਿਸ੍ਟਿ. "ਨਜਰਿ ਭਈ ਘਰੁ ਘਰ ਤੇ ਜਾਨਿਆ." (ਗਉ ਮਃ ੧) ੩. ਧ੍ਯਾਨ. ਤਵੱਜੋ। ੩. ਅ਼. [نزر] ਨਜਰ. ਭੇਟਾ. ਉਪਹਾਰ। ੪. ਪ੍ਰਤਿਗ੍ਯਾ. ਪ੍ਰਣ....
ਫ਼ਾ. [مِہر] ਸੰਗ੍ਯਾ- ਪਿਆਰ. ਪ੍ਰੇਮ। ੨. ਕ੍ਰਿਪਾ. "ਨਾਨਕ ਤਰੀਐ ਤੇਰੀ ਮਿਹਰ." (ਰਾਮ ਮਃ ੫) ੩. ਸੂਰਜ. ਦੇਖੋ, ਮਿਹਿਰ....
ਦੇਖੋ, ਨਿਗਹ....
ਸੰ. अमृत- ਅਮ੍ਰਿਤ. ਸੰਗ੍ਯਾ- ਸੁਧਾ. ਪੀਯੂਸ. ਆਬੇਹਯਾਤ. "ਅਮਿਉ ਹਰਿਰਸ ਚੋਇਆ." (ਬਿਹਾ ਛੰਤ ਮਃ ੫) "ਅਮਿਅਸਰੋਵਰੋ ਪੀਉ ਹਰਿ ਹਰਿ ਨਾਮਾ." (ਬਿਹਾ ਛੰਤ ਮਃ ੫)...
ਸੰ. दृष्टि. ਸੰਗ੍ਯਾ- ਨੇਤ੍ਰ ਦੀ ਸ਼ਕਤਿ. ਨਜਰ. "ਦ੍ਰਿਸਟਿ ਆਵੈ ਸਭ ਏਕੰਕਾਰ." (ਗਉ ਮਃ ੫) ੨. ਨੇਤ੍ਰ। ੩. ਧ੍ਯਾਨ. ਵਿਚਾਰ। ੪. ਦੇਖੋ, ਦ੍ਰਿਸਟਿ ਅਨਦ੍ਰਿਸਟਿ....
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....