abadhālāअबदाला
ਦੇਖੋ, ਅਬਦਾਲ.
देखो, अबदाल.
ਅ਼. [ابدال] ਵਿ- ਬਦਲ ਜਾਣ ਵਾਲਾ. ਜੋ ਇੱਕ ਦਸ਼ਾ (ਹਾਲਤ) ਵਿੱਚ ਨਾ ਰਹੇ।#੨. ਸੰਗ੍ਯਾ- ਇੱਕ ਖ਼ਾਸ ਪਦਵੀ ਦੇ ਅਧਿਕਾਰੀ ਵਲੀ ਲੋਕ. ਜਿਵੇਂ ਹਿੰਦੂਆਂ ਨੇ ਦਿਕਪਾਲ ਆਦਿ ਦੇਵਤਾ ਮੰਨੇ ਹਨ, ਤਿਵੇਂ ਮੁਸਲਮਾਨ ਮਤ ਦੇ ਆਚਾਰਯਾਂ ਨੇ ੭੦ ਅਬਦਾਲ ਮੰਨੇ ਹਨ, ਜਿਨ੍ਹਾਂ ਵਿੱਚੋਂ ਚਾਲੀ ਸ਼ਾਮ (Syria) ਵਿੱਚ ਅਤੇ ਤੀਹ ਹੋਰ ਥਾਈਂ ਰਹਿੰਦੇ ਹਨ. ਕਈ ਲੇਖਕਾਂ ਨੇ ਚਾਲੀ ਅਬਦਾਲ ਭੀ ਮੰਨੇ ਹਨ ਅਤੇ ਅਬਦਾਲਾਂ ਦੇ ਪ੍ਰਧਾਨ ਨੂੰ ਗੌਸ਼ ਪਦਵੀ ਦਿੱਤੀ ਹੈ ਅਤੇ ਲਿਖਿਆ ਹੈ ਕਿ ਇਨ੍ਹਾਂ ਅਬਦਾਲਾਂ ਦੀ ਬੰਦਗੀ ਅਤੇ ਸ਼ਕਤੀ ਦੇ ਆਸਰੇ ਦੁਨੀਆਂ ਕਾਇਮ ਹੈ. ਜਦ ਇਨ੍ਹਾਂ ਵਿੱਚੋਂ ਕੋਈ ਮਰ ਜਾਂਦਾ ਹੈ, ਤਦ ਉਸ ਦੀ ਥਾਂ ਖ਼ੁਦਾ ਕਿਸੇ ਹੋਰ ਵਲੀ ਨੂੰ ਮੁਕ਼ੱਰਰ ਕਰਦਾ ਹੈ. ਇਸੇ ਤਰਾਂ ਇਸ ਪਦਵੀ ਦੀ ਬਦਲੀ ਹੁੰਦੀ ਰਹਿੰਦੀ ਹੈ, ਜਿਸ ਕਾਰਣ "ਅਬਦਾਲ" ਸੰਗ੍ਯਾ ਹੈ. ਬਦਲ ਦਾ ਬਹੁਵਚਨ ਅਬਦਾਲ ਹੈ. "ਮਾਰਫਤਿ ਮਨੁ ਮਾਰਹੁ ਅਬਦਾਲਾ." (ਮਾਰੂ ਸੋਲਹੇ ਮਃ ੫) ਆਤਮਵਿਦ੍ਯਾ ਦ੍ਵਾਰਾ ਸੰਕਲਪ ਵਿਕਲਪਾਂ ਨੂੰ ਮਾਰਨਾ ਹੀ ਅਬਦਾਲ ਪਦਵੀ ਨੂੰ ਪਹੁਚਣਾ ਹੈ. ਇਸ ਤੁਕ ਵਿੱਚ ਅਬਦਾਲ ਸ਼ਬਦ ਦੋ ਅਰਥ ਰਖਦਾ ਹੈ- ਅਬਦਾਲ (ਬਦਲ ਜਾਣ ਵਾਲਾ) ਮਨ ਮਾਰਨਾ, ਅਬਦਾਲ ਹੋਣਾ ਹੈ। ੩. ਮੁਸਲਮਾਨ ਫ਼ਕੀਰਾਂ ਦੇ ਪੰਜ ਦਰਜਿਆਂ ਵਿੱਚੋਂ ਇੱਕ ਅਬਦਾਲ ਭੀ ਹੈ. ਪੰਜ ਦਰਜੇ ਇਹ ਹਨ- ਗ਼ੌਸ਼, ਕੁਤਬ, ਵਲੀ, ਅਬਦਾਲ, ਕ਼ਲੰਦਰ. ਕਿਤਨਿਆਂ ਦੇ ਮਤ ਵਿੱਚ ਕ਼ਲੰਦਰ ਦੀ ਥਾਂ ਔਤਾਦ ਹੈ. ੪. ਕਾਂਗੜੇ ਦੇ ਜਿਲੇ ਇੱਕ ਮੁਸਲਮਾਨ ਜਾਤਿ, ਜੋ ਮੰਗਕੇ ਗੁਜ਼ਾਰਾ ਕਰਦੀ ਹੈ ਅਤੇ ਮੁਰਦਿਆਂ ਨਾਲ ਮਰਘਟ ਨੂੰ ਗਾਉਂਦੀ ਜਾਂਦੀ ਹੈ. ਇਸ ਜਾਤਿ ਦੇ ਲੋਕ ਬਹਾਦੁਰ ਸੂਰਮਿਆਂ ਦੀਆਂ ਵਾਰਾਂ ਭੀ ਗਾਉਂਦੇ ਹਨ....