adhhūrāअधूरा
ਵਿ- ਅਰਧ ਊਰਾ. ਅਧਪੂਰਾ. ਜੋ ਮੁਕੰਮਲ ਨਹੀਂ. ਅਪੂਰਣ.
वि- अरध ऊरा. अधपूरा. जो मुकंमल नहीं. अपूरण.
ਸੰ. अधम. ਵ੍ਯ- ਹੇਠ. ਥੱਲੇ. ਦੇਖੋ, ਅਰਧ ਉਰਧ। ੨. ਸੰ. अर्द्घ. ਅਰ੍ਧ. ਵਿ- ਅੱਧਾ. ਨਿਸਫ. "ਅਰਧ ਸਰੀਰ ਕਟਾਈਐ." (ਸਿਰੀ ਅਃ ਮਃ ੧) ੩. ਅੱਧ. ਭਾਵ- ਮਧ੍ਯ. "ਅਧੋ ਉਰਧ ਅਰਧੰ." (ਜਾਪੁ) ਪਾਤਾਲ ਆਕਾਸ਼ ਅਤੇ ਮਾਤ (ਮਰਤ੍ਯ) ਲੋਕ ਵਿੱਚ. ੪. ਸੰ. अर्ध्य- ਅਧ੍ਯ. ਪੂਰਾ ਕਰਨ ਲਾਇਕ। ੫. ਪ੍ਰਾਪਤ ਹੋਣ ਯੋਗ੍ਯ. ਹਾਸਿਲ ਹੋਣ ਲਾਇਕ. ੬. ਸੰ. आराध्य- ਆਰਾਧ੍ਯ. ਆਰਾਧਨ ਯੋਗ੍ਯ. ਦੇਖੋ, ਅਰਧਿ। ੬. ਜੀਵਾਤਮਾ. ਦੇਖੋ, ਅਰਧ ਉਰਧ ੪....
ਸੰ. अपृर्ण-. ਅਪੂਣ. ਵਿ- ਨਾਮੁਕੰਮਲ. ਜੋ ਪੂਰਾ ਨਹੀਂ। ੨. ਘੱਟ. ਕਮ. ਨ੍ਯੂਨ. "ਜਨ ਊਰਾ, ਤੂ ਪੂਰਾ" (ਸਾਰ ਨਾਮਦੇਵ) "ਤੂ ਪੂਰਾ ਹਮ ਊਰੇ ਹੋਛੇ." (ਸੋਰ ਮਃ ੧) ੩. ਮੂਰਖ. ਵਿਦ੍ਯਾਹੀਨ। ੪. ਦੇਖੋ, ਊ ਅਤੇ ਰਾ. ਫ਼ਾ [اوُرا] ਉਸ ਤਾਂਈਂ ਉਸ ਨੂੰ....
ਅ਼. [مُکمّل] ਵਿ- ਕਮਾਲ (ਪੂਰਣਤਾ) ਰੱਖਣ ਵਾਲਾ. ਪੂਰਾ. ਕਮੀ ਤੋਂ ਬਿਨਾ. ਪੂਰਣ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਅਪੂਰ੍ਣ. ਵਿ- ਜੋ ਪੂਰਣ ਨਹੀਂ. ਅਧੂਰਾ. ਨਾ ਮੁਕੰਮਲ....