anīअणी
ਦੇਖੋ, ਅਣਿ ੧, ਅਤੇ ਅਣੀਆਲਾ। ੨. ਦੇਖੋ, ਅਣਿ ੨. "ਅਣੀਆਂ ਜੁੱਟੀਆਂ". (ਚੰਡੀ ੩) ਫੌਜਾਂ ਭਿੜੀਆਂ.
देखो, अणि १, अते अणीआला। २. देखो, अणि २. "अणीआं जुॱटीआं". (चंडी ३) फौजां भिड़ीआं.
ਸੰ. ਸੰਗ੍ਯਾ- ਨੇਜ਼ੇ ਆਦਿ ਸ਼ਸਤ੍ਰ ਦੀ ਤਿੱਖੀ ਨੋਕ.#ਤਿੱਖਾ ਸਿਰਾ। ੨. ਸੰ. ਅਨੀਕ. ਸੈਨਾ. ਫੌਜ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਤਿੱਖੀ ਨੋਕ ਵਾਲਾ. ਦੇਖੋ, ਅਣਿ। ੨. ਨੇਜ਼ਾ ਬਰਛਾ। ੩. ਤੀਰ. ਬਾਣ. "ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....