atakalanāअटकलना
ਕ੍ਰਿ- ਅਨੁਮਾਨ ਲਾਉਣਾ। ੨. ਵਿਚਾਰਨਾ. ਸੋਚਣਾ। ੩. ਅੰਦਾਜ਼ਾ ਲਾਉਣਾ. ਜਾਚਣਾ. "ਪਰਾਇਆ ਛਿਦ੍ਰ ਅਟਕਲੈ." (ਆਸਾ ਮਃ ੪)
क्रि- अनुमान लाउणा। २. विचारना. सोचणा। ३. अंदाज़ा लाउणा. जाचणा. "पराइआ छिद्र अटकलै." (आसा मः ४)
ਸੰ. ਸੰਗ੍ਯਾ- ਅੰਦਾਜ਼ਾ. ਅੱਟਾ ਸੱਟਾ. ਅਟਕਲ. ਕ਼ਿਆਸ। ੨. ਦੇਖੋ, ਪ੍ਰਮਾਣ....
ਕ੍ਰਿ- ਲਗਾਉਣਾ....
ਸੰ. ਸ਼ੋਚਨ. ਸੰਗ੍ਯਾ- ਫਿਕਰ ਕਰਨ ਦੀ ਕ੍ਰਿਯਾ। ੨. ਵਿਚਾਰਨਾ। ੩. ਚਿੰਤਨ ਕਰਨਾ। ੪. ਸੋਚ ਕਰਨਾ।...
ਫ਼ਾ. [اندازہ] ਅੰਦਾਜ਼ਹ. ਸੰਗ੍ਯਾ- ਅਨੁਮਾਨ. ਅਟਕਲ। ੨. ਤੋਲ, ਵਜ਼ਨ ੩. ਮਾਪ, ਮਿਣਤੀ ੪. ਭਾਗ. ਹਿੱਸਾ। ੫. ਦ੍ਰਿਸ੍ਟਾਂਤ. ਮਿਸਾਲ। ੬. ਯੋਗ੍ਯ. ਮੁਨਾਸਿਬ. "ਬੋਲਿ ਸਕੈ ਨ ਅੰਦਾਜਾ." (ਬਿਲਾ ਕਬੀਰ) ਅਯੋਗ ਬੋਲਣਾ ਤਾਂ ਇੱਕ ਪਾਸੇ ਰਿਹਾ ਯੋਗ ਉੱਤਰ ਭੀ ਸਾਮ੍ਹਣੇ ਨਹੀਂ ਬੋਲ ਸਕਦਾ. "ਲਫਜ ਕਮਾਇ ਅੰਦਾਜਾ." (ਮਾਰੂ ਸੋਲਹੇ ਮਃ ੫)...
ਵਿ- ਓਪਰਾ. ਬੇਗਾਨਾ. "ਪਰਾਇਆ ਛਿਦ੍ਰ ਅਟਕਲੈ." (ਆਸਾ ਮਃ ੪) ੨. ਪਲਾਯਨ ਹੋਇਆ. ਪਲਾਇਆ. ਨੱਠਿਆ. "ਪਰਾਇਓ ਮਨ ਕਾ ਬਿਰਹਾ." (ਧਨਾ ਮਃ ੫) "ਦੁਖ ਦੂਰਿ ਪਰਾਇਆ." ( ਬਿਹਾ ਛੰਤ ਮਃ ੫)...
ਸੰ. छिद्र् ਧਾ- ਸੁਰਾਖ਼ (ਛੇਕ) ਕਰਨਾ, ਕੰਨਾਂ ਵਿੱਚ ਛੇਦ ਕਰਨਾ। ਸੰਗ੍ਯਾ- ਸੁਰਾਖ਼. ਛੇਦ। ੩. ਖੱਡ. ਬਿਲ। ੪. ਮੁਖ ਨਾਸਾ ਆਦਿ ਸ਼ਰੀਰ ਦੇ ਨੌ ਦ੍ਵਾਰ "ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ." (ਮਾਰੂ ਮਃ ੪) ੫. ਦੋਸ. ਐਬ. "ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ." (ਸੁਖਮਨੀ) "ਜਉ ਦੇਖੈ ਛਿਦ੍ਰ ਤਉ ਨਿੰਦਕ ਉਮਾਹੈ." (ਬਿਲਾ ਮ ਃ ੫) "ਛਲੰ ਛਿਦ੍ਰੰ ਕੋਟਿ ਬਿਘਨੰ." (ਸਹਸ ਮਃ ੫) ੬. ਘਾਵ. ਜ਼ਖ਼ਮ. ਭਾਵ- ਨਾਸੂਰ ਆਦਿਕ. "ਕਾਇਆ ਰੋਗ ਨ ਛਿਦਰ ਕਿਛੁ." (ਸ੍ਰੀ ਅਃ ਮਃ ੫) ੭. ਸ਼ਰੀਰ ਦੇ ਲੋਮਕੂਪ. ਮਸਾਮ. Pore....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...