vritraव्रित्र
ਸੰ. वृत्र. ਅੰਧਕਾਰ. ਹਨੇਰਾ। ੨. ਵੈਰੀ. ਦੁਸ਼ਮਨ। ੩. ਬੱਦਲ। ੪. ਤ੍ਟਸ੍ਟਾ ਦਾ ਪੁਤ੍ਰ ਇੱਕ ਦਾਨਵ, ਜਿਸ ਦੀ ਕਥਾ ਦੇਵੀਭਾਗਵਤ ਵਿੱਚ ਹੈ. ਰਿਗਵੇਦ ਵਿੱਚ ਇਹ ਖ਼ੁਸ਼ਕੀ (drought) ਦਾ ਦੇਵਤਾ ਹੈ. ਇਸੇ ਲਈ ਇੰਦ੍ਰ ਨਾਲ ਲੜਾਈ ਰਹਿਂਦੀ ਹੈ. ਦੇਖੋ, ਵ੍ਰਿਤ੍ਰਹਨ.
सं. वृत्र. अंधकार. हनेरा। २. वैरी. दुशमन। ३. बॱदल। ४. त्टस्टा दा पुत्र इॱक दानव, जिस दी कथा देवीभागवत विॱच है. रिगवेद विॱच इह ख़ुशकी (drought) दा देवता है. इसे लई इंद्र नाल लड़ाई रहिंदी है. देखो, व्रित्रहन.
ਸੰ. ਸੰਗ੍ਯਾ- ਅੰਧੇਰਾ। ੨. ਅਗ੍ਯਾਨ. ਅਵਿਦ੍ਯਾ. ਨਾਦਾਨੀ. "ਅੰਧਕਾਰ ਮਹਿ ਭਇਆ ਪ੍ਰਗਾਸ." (ਗੋਂਡ ਮਃ ੫) ਗ੍ਯਾਨ ਦਾ ਪ੍ਰਕਾਸ਼ ਹੋਇਆ....
ਦੁਸ਼ਮਨ. ਦੇਖੋ, ਬੈਰੀ....
ਫ਼ਾ. [دُشمن] ਦੁਸ਼ਮਨ. ਸੰਗ੍ਯਾ- ਵੈਰੀ. ਸ਼ਤ੍ਰੁ. ਦੂਸਿਤ ਹੈ ਮਨ ਜਿਸ ਦਾ. "ਦੂਤ ਦੁਸਮਣ ਸਭ ਸਜਣ ਹੋਏ." (ਮਾਝ ਮਃ ੫) "ਦੁਸਮਨ ਕਢੇ ਮਾਰਿ." (ਵਾਰ ਮਾਝ ਮਃ ੧)...
ਸੰਗ੍ਯਾ- ਵਾਰਿਦ. ਮੇਘ. "ਬੱਦਲ ਜਿਉਂ ਮਹਿ- ਖਾਸੁਰ ਰਣ ਵਿੱਚ ਗੱਜਿਆ." (ਚੰਡੀ ੩)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦਕ੍ਸ਼੍ਪੁਤ੍ਰੀ ਦਨੁ ਦੇ ਉਦਰ ਤੋਂ ਕਸ਼੍ਯਪ ਦੀ ਸੰਤਾਨ. ਰਾਖਸ. "ਦੇਵ ਦਾਨਵ ਗਣ ਗੰਧਰਬ ਸਾਜੇ." (ਮਾਰੂ ਸੋਲਹੇ ਮਃ ੩)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਝਗੜਾ। ੨. ਜੰਗ....
ਵ੍ਰਿਤ੍ਰ (वृत्र) ਦਾ ਵੈਰੀ ਇੰਦ੍ਰ. ਪੁਰਾਣਕਥਾ ਹੈ ਕਿ ਵ੍ਰਿਤ੍ਰ ਬ੍ਰਾਹਮਣ ਸੀ. ਇਸ ਦੇ ਮਾਰਨ ਨਾਲ ਇੰਦ੍ਰ ਨੂੰ ਬ੍ਰਹਮਹਤ੍ਯਾ ਲਗ ਗਈ, ਜਿਸ ਤੋਂ ਉਸ ਦੀ ਸ਼ੋਬਾ ਨਸ੍ਟ ਹੋ ਗਈ. ਦੇਵਤਿਆਂ ਨੇ ਅਸ਼੍ਵਮੇਧ ਯੱਗ ਕਰਕੇ ਬ੍ਰਹਮਹਤ੍ਯਾ ਅਨੇਕ ਥਾਈਂ ਵੰਡ ਦਿੱਤੀ, ਜੈਸੇ ਨਦੀ ਵਿੱਚ ਝੱਗ, ਜ਼ਮੀਨ ਵਿੱਚ ਕੱਲਰ, ਇਸਤ੍ਰੀ ਵਿੱਚ ਰਜ ਆਦਿ, ਇਸ ਪੁਰ ਇੰਦ੍ਰ ਦਾ ਛੁਟਕਾਰਾ ਹੋਇਆ....