vāmadhēvaवामदेव
ਦੇਖੋ, ਬਾਮਦੇਵ.
देखो, बामदेव.
ਸੰਗ੍ਯਾ- ਵਾਮਦੇਵ. ਸ਼ਿਵ. ਮਹਾਦੇਵ। ੨. ਇੱਕ ਵੈਦਿਕ ਰਿਖੀ, ਜਿਸ ਦਾ ਜਨਮ ਮਾਤਾ ਦੀ ਵੱਖੀ ਪਾੜਕੇ ਹੋਣਾ ਲਿਖਿਆ ਹੈ, ਕਿਉਂਕਿ ਉਹ ਯੋਨਿ ਦੇ ਰਸਤੇ ਦੁਨੀਆਂ ਵਿੱਚ ਆਉਣਾ ਪਸੰਦ ਨਹੀਂ ਕਰਦਾ ਸੀ. ਦੇਖੋ, ਸਾਯਣਾਚਾਰ੍ਯ ਕ੍ਰਿਤ ਰਿਗਵੇਦ ਦਾ ਭਾਸ਼੍ਯ। ੩. ਇੱਕ ਰਿਖੀ, ਜੋ ਰਾਮਚੰਦ੍ਰ ਜੀ ਦੇ ਸਮੇਂ ਹੋਇਆ ਹੈ. ਇਸ ਦਾ ਜਿਕਰ ਮਹਾਭਾਰਤ ਵਿੱਚ ਹੈ....