rihārhaरिहाड़
ਰਿਹ- ਅੜ. ਸੰਗ੍ਯਾ- ਜਿਦ. ਹਠ.
रिह- अड़. संग्या- जिद. हठ.
ਸੰ. रिह्. ਧਾ- ਮਾਰ ਸਿੱਟਣਾ, ਮਾਰਨ ਦਾ ਜਤਨ ਕਰਨਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [ضِد] ਜਿਦ. ਸੰਗ੍ਯਾ- ਮੁਖ਼ਾਲਫ਼ਤ. ਵਿਰੋਧ। ੨. ਹਠ. ਦੁਰਾਗ੍ਰਹ। ੩. ਵਿਰੁੱਧ ਵਸਤੁ ਅਥਵਾ ਬਾਤ. ਪਰਸਪਰ ਵਿਰੋਧੀ ਦੁੰਦ (ਦ੍ਵੰਦ੍ਵ) ਪਦਾਰਥ....