rāsabhāsā, rāsabhākhāरासभासा, रासभाखा
ਨਾਟਕ ਦੀ ਪ੍ਰਾਕ੍ਰਿਤ ਭਾਸਾ. "ਕਹੂੰ ਸਾਂਭਵੀ ਰਾਸਭਾਖਾ ਸੁ ਰਾਚੈਂ." (ਅਜੈ ਸਿੰਘ ਰਾਜ) ਕਿਤੇ ਸ਼ਾਵਰਮੰਤ੍ਰ (ਤੰਤ੍ਰਸ਼ਾਸਤ੍ਰ) ਦੀ ਭਾਸਾ, ਕਿਤੇ ਨਟਾਂ ਦੀ ਬੋਲੀ ਹੈ। ੨. ਰਾਸ੍ਟ੍ਰ ਭਾਸਾ. ਦੇਸ ਦੀ ਬੋਲੀ.
नाटक दी प्राक्रित भासा. "कहूं सांभवी रासभाखा सु राचैं." (अजै सिंघ राज) किते शावरमंत्र (तंत्रशासत्र) दी भासा, किते नटां दी बोली है। २. रास्ट्र भासा. देस दी बोली.
ਸੰ. ਸੰਗ੍ਯਾ- ਪੁਰੁਸ, ਜੋ ਨਾਟ (ਸ੍ਵਾਂਗ) ਕਰੇ। ੨. ਹਾਵਭਾਵ ਲਿਬਾਸ ਅਤੇ ਵਾਣੀ ਨਾਲ ਜੋ ਕਿਸੇ ਘਟਨਾ ਨੂੰ ਪ੍ਰਤੱਖ ਕਰਕੇ ਦਿਖਾਵੇ। ੩. ਦ੍ਰਿਸ਼ ਕਾਵ੍ਯ. ਜਿਸ ਵਿੱਚ ਕਥਾ ਪ੍ਰਸੰਗ ਅਜੇਹੀ ਉੱਤਮ ਰੀਤਿ ਨਾਲ ਲਿਖੇ ਹੋਣ, ਜੋ ਅਖਾੜੇ ਵਿਚ ਨਟਾਂ ਦ੍ਵਾਰਾਂ ਚੰਗੀ ਤਰਾਂ ਦਿਖਾਏ ਜਾ ਸਕਣ। ੪. ਕਾਮਾ੍ਯ ਪਾਸ ਇੱਕ ਪਹਾੜ....
ਸੰ. प्रकृत. ਵਿ- ਸ੍ਵਾਭਾਵਿਕ. ਕੁਦਰਤੀ। ੨. ਸੰਸਾਰੀ. ਲੌਕਿਕ। ੩. ਸਾਧਾਰਣ. ਮਾਮੂਲੀ। ੪. ਸੰਗ੍ਯਾ- ਸਮੇਂ ਦੇ ਫੇਰ ਅਤੇ ਅਨੇਕ ਭਾਖਾ ਬੋਲਣ ਵਾਲੇ ਲੋਕਾਂ ਦੇ ਮੇਲ ਮਿਲਾਪ ਤੋਂ ਸ੍ਵਾਭਾਵਿਕ ਬਣੀ ਹੋਈ ਇੱਕ ਬੋਲੀ. ਇਹ ਅਸਲ ਸੰਸਕ੍ਰਿਤ ਤੋਂ ਵਿਗੜੀ ਹੋਈ ਭਾਸਾ ਹੈ, ਜੋ ਪੁਰਾਣੇ ਸਮੇਂ ਨਾਟਕਾਂ ਵਿੱਚ ਬਹੁਤ ਵਰਤੀ ਜਾਂਦੀ ਸੀ.#ਭਾਸਾ ਦੇ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਰਾਜੇ, ਅਹਿਲਕਾਰ, ਪੰਡਿਤ ਅਤੇ ਪਿੰਡਾਂ ਦੇ ਗਵਾਰ, ਅਰ ਨੀਚ ਜਾਤਿ ਦੇ ਲੋਕ ਜਦ ਪਰਸਪਰ ਬਾਤਚੀਤ ਕਰਦੇ ਸਨ, ਤਦ ਇੱਕ ਮਿਸ਼੍ਰਿਤ ਭਾਸਾ ਸੁਭਾਵਿਕ ਹੀ ਬਣ ਗਈ.#ਭਾਵੇਂ ਹਿੰਦੀ ਉਰਦੂ ਬੰਗਾਲੀ ਪੰਜਾਬੀ ਆਦਿ ਸਭ ਪ੍ਰਾਕ੍ਰਿਤ ਭਾਸਾ ਹਨ, ਪਰ ਖਾਸ ਕਰਕੇ ਉਸ ਬੋਲੀ ਦੀ ਪ੍ਰਾਕ੍ਰਿਤ ਸੰਗ੍ਯਾ ਹੋਈ, ਜੋ ਸੰਸਕ੍ਰਿਤ ਬੋਲਣ ਦੇ ਜ਼ਮਾਨੇ ਤੋਂ ਪਿੱਛੋਂ ਮਿਲੀ ਹੋਈ ਭਾਸਾ ਸੀ.#ਪ੍ਰਾਕ੍ਰਿਤ ਵਿੱਚ अ आ इ ई उ ऊ ए ओ ਇਹ ਅੱਠ ਸ੍ਵਰ ਅਤੇ क ख ग घ, च छ ज झ, ट ठ ड ढ ण, त थ द ध, प फ ब भ म, य र ल व स ह ਇਹ ੨੮ ਵ੍ਯੰਜਨ ਹਨ.#ਦੇਖੋ, ਸਹਸਕਿਰਤ ਅਤੇ ਗਾਥਾ....
ਦੇਖੋ, ਕਹੁਁ. "ਕਹੂੰ ਨ ਭੀਜੈ ਸੰਜਮ ਸੁਆਮੀ." (ਧਨਾ ਮਃ ੫)...
ਸੰ. शाम्भवी. ਵਿ- ਸ਼ੰਭੁ (ਸ਼ਿਵ) ਨਾਲ ਸੰਬੰਧਿਤ। ੨. ਸੰਗ੍ਯਾ- ਸ਼ਿਵ ਦੀ ਸ਼ਕਤਿ। ੩. ਤੰਤ੍ਰਵਿਦ੍ਯਾ। ੪. ਸ਼ਾਵਰ ਮੰਤ੍ਰ ਵਿਦ੍ਯਾ, ਜੋ ਸ਼ਿਵ ਨੇ ਰਚੀ ਹੈ. "ਕਹੂੰ ਸਾਂਭਵੀ ਰਾਸਭਾਖਾ ਸੁਰਾਚੈਂ." (ਅਜੈ ਸਿੰਘ) ਦੇਖੋ, ਰਾਸਭਾਖਾ....
ਨਾਟਕ ਦੀ ਪ੍ਰਾਕ੍ਰਿਤ ਭਾਸਾ. "ਕਹੂੰ ਸਾਂਭਵੀ ਰਾਸਭਾਖਾ ਸੁ ਰਾਚੈਂ." (ਅਜੈ ਸਿੰਘ ਰਾਜ) ਕਿਤੇ ਸ਼ਾਵਰਮੰਤ੍ਰ (ਤੰਤ੍ਰਸ਼ਾਸਤ੍ਰ) ਦੀ ਭਾਸਾ, ਕਿਤੇ ਨਟਾਂ ਦੀ ਬੋਲੀ ਹੈ। ੨. ਰਾਸ੍ਟ੍ਰ ਭਾਸਾ. ਦੇਸ ਦੀ ਬੋਲੀ....
ਹੁਣ ਤੋੜੀ. ਦੇਖੋ. ਅਜੇ ੧. "ਅਜੈ ਸੁ ਰਬੁ ਨ ਬਹੁੜਿਓ." (ਸ. ਫਰੀਦ) ੨. ਅਜਯ. ਸੰਗ੍ਯਾ- ਪਰਾਜਿਤ. ਹਾਰ. ਸ਼ਿਕਸ੍ਤ। ੩. ਵਿ- ਜਿਸ ਦਾ ਜਿੱਤਣਾ ਕਠਨ ਹੈ. ਅਜੇਯ. "ਅਜੈ ਅਲੈ." (ਜਾਪੁ) ੪. ਸੰਗ੍ਯਾ- ਕਰਤਾਰ. ਪਾਰਬ੍ਰਹਮ "ਅਜੈ ਗੰਗ ਜਲ ਅਟਲ ਸਿਖ ਸੰਗਤਿ ਸਭ ਨਾਵੈ." (ਸਵੈਯੇ ਮਃ ੫. ਕੇ) ੫. ਅਜ ਰਾਜਾ. ਰਾਮ ਚੰਦ੍ਰ ਜੀ ਦਾ ਦਾਦਾ. "ਅਜੈ ਸੁ ਰੋਵੈ ਭੀਖਿਆ ਖਾਇ." (ਰਾਮ ਵਾਰ ੧. ਮਃ ੧) ਇੰਦੁਮਤੀ ਰਾਣੀ ਦੇ ਵਿਯੋਗ ਵਿੱਚ ਰਾਜ ਤਿਆਗਕੇ ਭਿਖ੍ਯਾ ਮੰਗਦਾ ਰਾਜਾ ਅਜ ਰੋਇਆ. ਦੇਖੋ, ਇੰਦੁਮਤੀ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਕ੍ਰਿ. ਵਿ- ਕਿਸੇ ਥਾਂ। ੨. ਵਿ- ਕਿਤਨੇ। ੩. ਸਰਵ- ਕਿਸੇ....
ਸੰ. तन्त्र शास्त्र. ਸੰਗ੍ਯਾ- ਉਹ ਸ਼ਾਸਤ੍ਰ. ਜਿਸ ਵਿੱਚ ਜਾਦੂ ਟੂਣੇ ਅਤੇ ਮੰਤ੍ਰਾਂ ਦੀ ਸ਼ਕਤਿ ਦਾ ਵਰਣਨ ਹੈ, ਅਰ ਸ਼ਕਤਿ ਦੀ ਉਪਾਸਨਾ ਪ੍ਰਧਾਨ ਹੈ. ਇਹ ਸ਼ਾਸਤ੍ਰ ਸ਼ਿਵ ਦੀ ਰਚਨਾ ਦੱਸੀ ਜਾਂਦੀ ਹੈ. ਸੰਸਕ੍ਰਿਤ ਵਿੱਚ ਇਸ ਵਿਸਯ ਦੇ ਅਨੇਕ ਗ੍ਰੰਥ ਹਨ....
ਬੋਲਾ ਦਾ ਇਸਤ੍ਰੀ ਲਿੰਗ. ਬਹਿਰੀ. ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ. ਡੋਰੀ। ੨. ਸੰਗ੍ਯਾ- ਵਾਣੀ। ੩. ਭਾਸਾ। ੪. ਤਾਨਾ. ਤ਼ਨਜ. ਜਿਵੇਂ- ਉਸ ਨੇ ਬੋਲੀ ਮਾਰੀ....
ਸੰ. ਸੰਗ੍ਯਾ- ਦੇਸ਼. ਮੁਲਕ। ੨. ਰਾਜ੍ਯ. ਰਿਆਸਤ। ੩. ਮਹਾਰਾਸ੍ਟ੍ਰ ਦਾ ਸੰਖੇਪ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....