mēghādanbara, mēghāadanbaraमेघअडंबर, मेघआडंबर
ਸੰਗ੍ਯਾ- ਮੇਘਾਡੰਬਰ. ਛਤ੍ਰਦਾਰ ਹਾਥੀ ਦੀ ਅੰਬਾਰੀ. ਘਟਾਟੋਪ. "ਨ੍ਰਿਪ ਰੀਝਕੈ ਮੇਘਅੰਡਬਰ ਦੀਨੋ." (ਚੰਡੀ ੧) "ਰੁਚਿਰ ਮਤੰਗ ਕਰੋ ਅਸਵਾਰੀ। ਮੇਘਅਡੰਬਰ ਪਾਇ ਸਿੰਗਾਰੀ ॥" (ਗੁਪ੍ਰਸੂ)#੨. ਵਡਾ ਤੰਬੂ ਜਾਂ ਸਾਯਬਾਨ, ਜਿਸ ਹੇਠ ਸ਼ਾਹੀ ਦਰਬਾਰ ਲਗ ਸਕੇ.
संग्या- मेघाडंबर. छत्रदार हाथी दी अंबारी. घटाटोप. "न्रिप रीझकै मेघअंडबर दीनो." (चंडी १) "रुचिर मतंग करो असवारी। मेघअडंबर पाइ सिंगारी ॥" (गुप्रसू)#२. वडा तंबू जां सायबान, जिस हेठ शाही दरबार लग सके.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮੇਘਾਅਡੰਬਰ। ੨. ਮੇਘ (ਬੱਦਲ) ਦੀ ਗਰਜ. ਘਨਘੋਰ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਫ਼ਾ. [انباری] ਸੰਗ੍ਯਾ- ਛੱਤਦਾਰ ਹਾਥੀ ਦਾ ਹੌਦਾ. ਅ਼. [عنماری] ਅ਼ਮਾਰੀ. ਦੇਖੋ, ਮੇਘਾਡੰਬਰ....
ਸੰਗ੍ਯਾ- ਬੱਦਲਾਂ ਦਾ ਚਾਰੇ ਪਾਸਿਓਂ ਉਮਡਕੇ ਟੋਪ ਤੁੱਲ ਆਕਾਰ। ੨. ਮੇਘਾਡੰਬਰ....
ਸੰ. नृप. ਸੰਗ੍ਯਾ- ਆਦਮੀਆਂ ਦਾ ਪਾਲਕ. ਰਾਜਾ. ਨਰਪਤਿ. "ਕੋਪ ਦੇਖ ਮੁਨੀਸ ਕੋ ਨ੍ਰਿਪ ਪੂਤ ਤਾਂ ਸੰਗ ਦੀਨ." (ਰਾਮਾਵ)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਵਿ- ਰੁਚਿ ਦੇਣ ਵਾਲਾ. ਮਨੋਹਰ. ਸੁੰਦਰ। ੨. ਮਿੱਠਾ. ਮਧੁਰ। ੩. ਸੰਗ੍ਯਾ- ਕੇਸਰ। ੪. ਲੌਂਗ। ੫. ਭੁੱਖ ਵਧਾਉਣ ਵਾਲਾ ਪਦਾਰਥ। ੬. ਮੂਲੀ....
ਸੰ. मतङ्ग. ਸੰਗ੍ਯਾ- ਹਾਥੀ. ਹਸ੍ਤੀ, "ਮੱਤ ਮਤੰਗ ਜਰੇ ਜਰ ਸੰਗ." (ਅਕਾਲ) ੨. ਇੱਕ ਰਿਖੀ, ਜੋ ਮਹਾਭਾਰਤ ਅਨੁਸਾਰ ਨਾਈ ਦੇ ਵੀਰਯ ਤੋਂ ਬ੍ਰਾਹਮਣੀ ਦੇ ਉਦਰੋਂ ਪੈਦਾ ਹੋਇਆ, ਪਰ ਸ਼ੁਭ ਗੁਣਾਂ ਕਰਕੇ ਬ੍ਰਾਹਮਣ ਪਦਵੀ ਨੂੰ ਪਹੁਚਿਆ.¹ ਇਸ ਦਾ ਪੁਤ੍ਰ ਮਾਤੰਗ ਰਿਖੀ ਸ਼ਵਰੀ (ਭੀਲਣੀ) ਦਾ ਗੁਰੂ ਸੀ. ਦੇਖੋ, ਮਾਤੰਗ ੧। ੩. ਮੇਘ. ਬੱਦਲ। ੪. ਬ੍ਰਾਹਮਣੀ ਦੇ ਪੇਟ ਤੋਂ ਨਾਈ ਦਾ ਪੁੱਤ....
ਫ਼ਾ. [سواری] ਸਵਾਰੀ. ਸੰਗ੍ਯਾ- ਘੋੜੇ ਉੱਪਰ ਆਰੋਹਣ (ਚੜ੍ਹਨ) ਦੀ ਕ੍ਰਿਯਾ। ੨. ਘੋੜੇ ਤੇ ਅਸਵਾਰ ਹੋਣ ਦੀ ਵਿਦ੍ਯਾ। ੩. ਯਾਨ. ਕੋਈ ਵਸਤੁ, ਜਿਸ ਉੱਪਰ ਸਵਾਰ ਹੋਈਏ....
ਸੰਗ੍ਯਾ- ਮੇਘਾਡੰਬਰ. ਛਤ੍ਰਦਾਰ ਹਾਥੀ ਦੀ ਅੰਬਾਰੀ. ਘਟਾਟੋਪ. "ਨ੍ਰਿਪ ਰੀਝਕੈ ਮੇਘਅੰਡਬਰ ਦੀਨੋ." (ਚੰਡੀ ੧) "ਰੁਚਿਰ ਮਤੰਗ ਕਰੋ ਅਸਵਾਰੀ। ਮੇਘਅਡੰਬਰ ਪਾਇ ਸਿੰਗਾਰੀ ॥" (ਗੁਪ੍ਰਸੂ)#੨. ਵਡਾ ਤੰਬੂ ਜਾਂ ਸਾਯਬਾਨ, ਜਿਸ ਹੇਠ ਸ਼ਾਹੀ ਦਰਬਾਰ ਲਗ ਸਕੇ....
ਸੰਗ੍ਯਾ- ਪਾਦ. ਪਾਈਆ। ੨. ਕ੍ਰਿ ਵਿ- ਪਾਕੇ. ਪ੍ਰਾਪਤ ਕਰਕੇ. "ਚਲੇ ਵਰ ਪਾਇ." (ਗੁਪ੍ਰਸੂ) "ਪਾਇ ਠਗਉਰੀ ਆਪਿ ਭੁਲਾਇਓ." (ਸਾਰ ਮਃ ੫) ੩. ਪੈਂਦਾ ਹੈ. ਪੜਤਾ ਹੈ. "ਜੋ ਪਾਥਰ ਕੀ ਪਾਈ ਪਾਇ." (ਭੈਰ ਕਬੀਰ) ੪. ਸੰ. ਪ੍ਰਾਯ. ਸਮਾਨ. ਤੁੱਲ. "ਤਿਲ ਤਿਲ ਪਾਇ ਰਥੀ ਕਟਡਾਰੇ." (ਪਾਰਸਾਵ) ੫. ਸੰ. ਪ੍ਰਾਯਃ ਵਿਸ਼ੇਸ ਕਰਕੇ ਥੀ। ੬. ਲਗਪਗ. ਕਰੀਬ ਕਰੀਬ. "ਦਸ ਦ੍ਯੋਸ ਪਾਇ ਦਿੱਕੀ ਨਰੈਣ." (ਦੱਤਾਵ) ੭. ਫ਼ਾ. [پائے] ਸੰਗ੍ਯਾ- ਪਾਦ. ਚਰਨ. "ਪਾਇ ਪਰਉ ਗੁਰ ਕੈ ਬਲਿਹਾਰੈ." (ਸੋਰ ਮਃ ੧) "ਪਾਇ ਗਹੇ ਜਬ ਤੇ ਤੁਮਰੇ." (ਰਾਮਾਵ) ੮. ਬੁਨਿਯਾਦ. ਨਿਉਂ "ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ." (ਵਾਰ ਮਾਝ ਮਃ ੧) ੯. ਦ੍ਰਿੜ੍ਹਤਾ. ਮਜਬੂਤ਼ੀ। ੧੦. ਸ਼ਕਤਿ. ਬਲ. "ਤੇਰਾ ਅੰਤੁ ਨ ਪਾਇਆ ਕਹਾ ਪਾਇ?" (ਬਸੰ ਮਃ ੧) ਮੇਰੀ ਕੀ ਸ਼ਕਤੀ ਹੈ?#੧੧ ਬਹਾਨਾ। ੧੨. ਹ਼ੱਦ. ਸੀਮਾ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰਗ੍ਯਾ- ਖ਼ੇਮਾ. ਵਸਤ੍ਰ ਦਾ ਘਰ. "ਤੰਬੂ ਪਲੰਘ ਨਿਵਾਰ." (ਵਾਰ ਮਾਝ ਮਃ ੧)...
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਫ਼ਾ. [سائبان] ਸੰਗ੍ਯਾ- ਸਾਯਾ ਕਰਨ ਵਾਲਾ ਚੰਦੋਆ. ਛਾਯਾਵਾਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਫ਼ਾ. [شاہی] ਸ਼ਾਹੀ. ਸੰਗ੍ਯਾ- ਬਾਦਸ਼ਾਹੀ। ੨. ਸ੍ਯਾਹੀ. ਮਸਿ. ਰੌਸ਼ਨਾਈ "ਜੇਤਾ ਆਖਣੁ ਸਾਹੀ ਸਬਦੀ" (ਵਾਰ ਸਾਰ ਮਃ ੧) ਜਿਤਨਾ ਕਥਨ ਅੱਖਰੀਂ ਅਤੇ ਜ਼ੁਬਾਨੀ ਹੈ। ੩. ਅ਼. [سعی] ਸਈ਼. ਯਤਨ. ਕੋਸ਼ਿਸ਼. "ਊਆ ਕੀ ੜਾੜਿ ਮਿਟਤ ਬਿਨ ਸਾਹੀ." (ਬਾਵਨ) ਨਿਰਯਤਨ ੜਾੜ ਮਿਟਤ। ੪. ਅ਼. [ساہی] ਸਾਹੀ. ਬੇਪਰਵਾਹੀ। ੫. ਭੁੱਲਜਾਣ ਦਾ ਭਾਵ....
ਕ੍ਰਿ. ਵਿ- ਦਰ ਬ ਦਰ. ਦ੍ਵਾਰ ਦ੍ਵਾਰ. "ਭਉਕਤ ਫਿਰੈ ਦਰਬਾਰੁ." (ਭੈਰ ਮਃ ੩) ੨. ਫ਼ਾ. [دربار] ਸੰਗ੍ਯਾ- ਬਾਦਸ਼ਾਹ ਦੀ ਸਭਾ. "ਦਰਬਾਰਨ ਮਹਿ ਤੇਰੋ ਦਰਬਾਰਾ." (ਗੂਜ ਅਃ ਮਃ ੫) ੩. ਖ਼ਾਲਸਾਦੀਵਾਨ। ੪. ਸ਼੍ਰੀ ਗੁਰੂ ਗ੍ਰੰਥਸਾਹਿਬ। ੫. ਹਰਿਮੰਦਿਰ। ੬. ਰਾਜਪੂਤਾਨੇ ਵਿੱਚ ਰਾਜੇ ਨੂੰ ਭੀ ਦਰਬਾਰ ਆਖਦੇ ਹਨ, ਜਿਵੇਂ- ਅੱਜ ਅਮ੍ਰਿਤ ਵੇਲੇ ਦਰਬਾਰ ਰਾਜਧਾਨੀ ਵਿੱਚ ਪਧਾਰੇ ਹਨ....