maraghazāraमरग़ज़ार
ਫ਼ਾ. [مرغزار] ਸੰਗ੍ਯਾ- ਮਰਗ਼ (ਹਰੀ ਦੁੱਬ) ਵਾਲਾ ਥਾਂ. ਮਰਗ਼ਸ੍ਤਾਂ.
फ़ा. [مرغزار] संग्या- मरग़ (हरी दुॱब) वाला थां. मरग़स्तां.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਮਰੇਗਾ. "ਕੋਊ ਕਹੈ ਇਹ ਮਰਗ ਅਬੈ ਹੀ." (ਪੰਪ੍ਰ) ੨. ਫ਼ਾ. [مرگ] ਸੰਗ੍ਯਾ- ਮੌਤ. ਮ੍ਰਿਤ੍ਯੁ. "ਮਰਗ ਸਵਾਈ ਨੀਹਿ." (ਸ. ਫਰੀਦ) ੩. ਅ਼. [مرغ] ਮਰਗ਼. ਦੁੱਬ. ਦੂਰਵਾ. ਪੀਲਾ ਖੱਬਲ....
ਵਿ- ਹਰਣ ਕੀਤੀ. ਦੂਰ ਕੀਤੀ. ਮਿਟਾਈ. "ਨਾਨਕ ਤਪਤ ਹਰੀ." (ਆਸਾ ਮਃ ੫) ੨. ਹਰਿਤ. ਸਬਜ਼. "ਹਰੀ ਨਾਹੀ ਨਹ ਡਡੁਰੀ." (ਸ੍ਰੀ ਮਃ ੫) ੩. ਸੰਗ੍ਯਾ- ਇੱਕ ਜੱਟ ਗੋਤ੍ਰ. ਦੇਖੋ, ਹਰੀ ਕੇ। ੪. ਦੇਖੋ, ਹਰਿ। ੫. ਸੰ. ਹ੍ਰੀ. ਲੱਜਾ. ਸ਼ਰਮ। ੬. ਲਕ੍ਸ਼੍ਮੀ. "ਹਰੀ ਬਿਸਨੁ ਲੇਖੇ." (ਰਾਮਾਵ) ਲਕ੍ਸ਼੍ਮੀ ਨੇ ਰਾਮ ਨੂੰ ਵਿਸਨੁ ਜਾਣਿਆ....
ਸੰ. ਦੁਰ੍ਵਾ. ਸੰਗ੍ਯਾ- ਹਰਾ ਖੱਬਲ. ਨਵਾਂ ਉੱਗਿਆ ਹੋਇਆ ਘਾਹ. L. Panicum zactyton. ਮੰਗਲ ਸਮੇਂ ਲੋਕ ਦੁੱਬ ਦੇਕੇ ਇਹ ਭਾਵ ਪ੍ਰਗਟ ਕਰਦੇ ਹਨ ਕਿ ਆਪ ਹਰੇ ਭਰੇ ਰਹੋ ਅਤੇ ਦੁੱਬ ਵਾਂਙ ਵਧੋ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....