maragasatāna, maragasatānī, maragasatānaमरगसताण, मरगसताणी, मरगसतान
ਫ਼ਾ. [مرگستان] ਮਰਗ- ਸ੍ਤਾਂ. ਸ਼ਮਸ਼ਾਨ ਭੂਮਿ. "ਮਰਗਸਤਾਣੀ ਚਿਤਿ ਧਰਿ." (ਸ. ਫਰੀਦ) ੨. ਦੇਖੋ, ਮਰਗ਼ਜ਼ਾਰ.
फ़ा. [مرگستان] मरग- स्तां. शमशान भूमि. "मरगसताणी चिति धरि." (स. फरीद) २. देखो, मरग़ज़ार.
ਮਰੇਗਾ. "ਕੋਊ ਕਹੈ ਇਹ ਮਰਗ ਅਬੈ ਹੀ." (ਪੰਪ੍ਰ) ੨. ਫ਼ਾ. [مرگ] ਸੰਗ੍ਯਾ- ਮੌਤ. ਮ੍ਰਿਤ੍ਯੁ. "ਮਰਗ ਸਵਾਈ ਨੀਹਿ." (ਸ. ਫਰੀਦ) ੩. ਅ਼. [مرغ] ਮਰਗ਼. ਦੁੱਬ. ਦੂਰਵਾ. ਪੀਲਾ ਖੱਬਲ....
ਸੰ. ਸ਼ਮ੍ਸ਼ਾਨ. ਸੰਗ੍ਯਾ- ਜਿਸ ਥਾਂ ਸ਼ਮਾ੍ਨ (ਮੁਰਦੇ) ਸੌਣ. ਮੁਰਦਿਆਂ ਦੇ ਸੌਣ ਦੀ ਥਾਂ. ਮੜ੍ਹੀਆਂ ਦਾ ਥਾਂ. ਮੁਰਦੇ ਫੂਕਣ ਅਤੇ ਦੱਬਣ ਦੀ ਥਾਂ....
ਜਿਸ ਵਿੱਚ ਜੀਵ ਹੋਣ. ਜੀਵਾਂ ਦੇ ਨਿਵਾਸ ਦੀ ਥਾਂ. ਪ੍ਰਿਥਿਵੀ. "ਭੂਮਿ ਕੋ ਕੌਨ ਗੁਮਾਨ ਹੈ ਭੂਪਤਿ?" (ਦੱਤਾਵ) ੨. ਦੇਸ਼। ੩. ਜਗਾ. ਥਾਂ. "ਭੂਮਿ ਮਸਾਣ ਕੀ ਭਸਮ ਲਗਾਈ." (ਗੂਜ ਤ੍ਰਿਲੋਚਨ) ੪. ਘਰ। ੫. ਦਰਜਾ। ੬. ਰਸਨਾ. ਜੀਭ। ੭. ਚਿੱਤ ਦੀ ਹਾਲਤ। ੮. ਮਿੱਟੀ. "ਅਮ੍ਰਿਤੋ ਡਾਰ ਭੂਮਿ ਪਾਗਹਿ." (ਕਾਨ ਮਃ ੫) ੯. ਇੱਕ ਸੰਖ੍ਯਾ ਬੋਧਕ, ਕਿਉਂਕਿ ਜ਼ਮੀਨ ਇੱਕ ਮੰਨੀ ਹੈ....
ਫ਼ਾ. [مرگستان] ਮਰਗ- ਸ੍ਤਾਂ. ਸ਼ਮਸ਼ਾਨ ਭੂਮਿ. "ਮਰਗਸਤਾਣੀ ਚਿਤਿ ਧਰਿ." (ਸ. ਫਰੀਦ) ੨. ਦੇਖੋ, ਮਰਗ਼ਜ਼ਾਰ....
ਸੰਗ੍ਯਾ- ਚਿੱਤਣ (ਚਿਤ੍ਰ) ਦੀ ਕ੍ਰਿਯਾ. "ਦੁਯਾ ਕਾਗਲੁ ਚਿਤਿ ਨ ਜਾਣਦਾ." (ਸ੍ਰੀ ਮਃ ੫) ਕਰਤਾਰ ਦੀ ਮਹਿਮਾ ਤੋਂ ਛੁੱਟ ਦੂਜਾ ਕਾਗਜ਼ ਲਿਖਣਾ ਨਹੀਂ ਜਾਣਦਾ। ੨. ਚਿੱਤ ਵਿੱਚ, ਚਿੱਤ ਅੰਦਰ, "ਹਰਿਨਾਮੁ ਚਿਤਿ ਨ ਆਵਈ." (ਮਲਾ ਅਃ ਮਃ ੩) ੩. ਸੰ. ਚਿਤਾ. ਚਿਖਾ। ੪. ਸਮੂਹ. ਢੇਰ। ੫. ਚਿਣਾਈ. ਇੱਟ ਪੱਥਰ ਆਦਿ ਦੇ ਚਿਣਨ ਦੀ ਕ੍ਰਿਯਾ। ੬. ਚੈ- ਤਨ੍ਯਤਾ।੭ ਦੁਰਗਾ। ੮. ਦੇਖੋ, ਡਾਕੀ ੩.। ੯. ਨਿਰਵਿਕਲਪ ਗ੍ਯਾਨ....
ਧਾਰਣ ਕਰ. ਰੱਖ. "ਧਰਿ ਜੀਅਰੇ! ਇਕ ਟੇਕ ਤੂੰ." (ਬਾਵਨ) ੨. ਧਾਰਣ ਕਰਕੇ. ਰੱਖਕੇ. "ਆਪੇ ਧਰਿ ਦੇਖੈ ਕਚੀ ਪਕੀ ਸਾਰੀ." (ਮਾਝ ਅਃ ਮਃ ੩) "ਧਰਿ ਤਾਰਾਜੂ ਤੋਲੀਐ." (ਵਾਰ ਆਸਾ) ੩. ਵੱਲ. ਓਰ. ਤ਼ਰਫ਼। ੪. ਧਰਾ. ਪ੍ਰਿਥਿਵੀ....
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਫ਼ਾ. [مرغزار] ਸੰਗ੍ਯਾ- ਮਰਗ਼ (ਹਰੀ ਦੁੱਬ) ਵਾਲਾ ਥਾਂ. ਮਰਗ਼ਸ੍ਤਾਂ....