bhātuभातु
ਦੇਖੋ, ਭਾਤ. "ਦਹੀ ਭਾਤੁ ਖਾਹਿ ਜੀਉ." (ਸਵੈਯੇ ਮਃ ੪. ਕੇ) ੨. ਸੰ. ਸੂਰਜ. ਪ੍ਰਭਾਕਰ.
देखो, भात. "दही भातु खाहि जीउ." (सवैये मः ४. के) २. सं. सूरज. प्रभाकर.
ਸੰ. ਭਕ੍ਤ. ਰਿੱਝੇ ਹੋਏ ਚਾਵਲ. ਭੱਤ. ਭਾਤੁ. "ਭਾਤੁ ਪਹਿਤਿ ਅਰੁ ਲਾਪਸੀ." (ਆਸਾ ਕਬੀਰ) ੨. ਦੇਖੋ, ਭਾਂਤ....
ਸੰ. ਦਧਿ. ਸੰਗ੍ਯਾ- ਜਮਾਇਆ ਹੋਇਆ ਦੁੱਧ, ਜਿਸ ਵਿੱਚ ਕੁਝ ਖਟਾਈ ਹੁੰਦੀ ਹੈ. "ਪੰਡਿਤ ਦਹੀ ਵਿਲੋਈਐ ਭਾਈ." (ਸੋਰ ਅਃ ਮਃ ੧) ਭਾਵ- ਸਾਰ ਕਰਮ....
ਦੇਖੋ, ਭਾਤ. "ਦਹੀ ਭਾਤੁ ਖਾਹਿ ਜੀਉ." (ਸਵੈਯੇ ਮਃ ੪. ਕੇ) ੨. ਸੰ. ਸੂਰਜ. ਪ੍ਰਭਾਕਰ....
ਖਾਂਦਾ ਹੈ. "ਕੰਨੀ ਸੂਤਕ ਕੰਨ ਪੈ ਲਾਇਤਬਾਰੀ ਖਾਹਿ." (ਵਾਰ ਆਸਾ) ਚੁਗਲੀ ਖਾਂਦਾ ਹੈ। ੨. ਦੇਖੋ, ਖ੍ਵਾਹ....
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)...
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰਗ੍ਯਾ- ਪ੍ਰਭਾ (ਪ੍ਰਕਾਸ਼) ਕਰਨ ਵਾਲਾ, ਸੂਰਜ। ੨. ਚੰਦ੍ਰਮਾ। ੩. ਅਗਨਿ। ੪. ਸਮੁੰਦਰ....