bītaबीत
ਦੇਖੋ, ਬਿਤ. "ਹਰਚੰਦਉਰੀ ਬਨ ਹਰ ਪਾਤ ਰੇ, ਇਹੈ ਤੁਹਾਰੋ ਬੀਤ." (ਧਨਾ ਮਃ ੫) ੨. ਦੇਖੋ, ਵੀਤ। ੩. ਦੇਖੋ, ਬੀਤਣਾ. "ਬੀਤਜੈਹੈ ਬੀਤਜੈਹੈ ਜਨਮ ਅਕਾਜ ਰੇ." (ਜੈਜਾ ਮਃ ੯)
देखो, बित. "हरचंदउरी बन हर पात रे, इहै तुहारो बीत." (धना मः ५) २. देखो, वीत। ३. देखो, बीतणा. "बीतजैहै बीतजैहै जनम अकाज रे." (जैजा मः ९)
ਸੰ. ਵਿੱਤ. ਸੰਗ੍ਯਾ- ਧਨ। ੨. ਸਾਮਰਥ੍ਯ. ਸ਼ਕਤਿ. "ਜੈਸਾ ਬਿਤੁ ਤੈਸਾ ਹੋਇ ਵਰਤੈ." (ਧਨਾ ਮਃ ੫) ੩. ਵ੍ਰਿਤ ਦੀ ਥਾਂ ਭੀ ਇਹ ਸ਼ਬਦ ਆਇਆ ਹੈ. ਦੇਖੋ, ਪੰਚ ਸ਼ਬਦ। ੪. ਸੰ. ਵੇੱਤਾ (वेत्त्) ਦੀ ਥਾਂ ਭੀ ਇਹ ਸ਼ਬਦ ਆਇਆ ਹੈ. "ਦ੍ਵਿਜ ਆਗਮ ਵੇਦ ਸ਼੍ਰਤੀਬਿਤ ਜੇ." (ਗੁਪ੍ਰਸੂ) ਜੋ ਵੇਦਵੇੱਤਾ (ਜਾਣਨ ਵਾਲੇ) ਸਨ। ੫. ਦੇਖੋ, ਵਿਤ....
ਸੰਗ੍ਯਾ- ਪਤ੍ਰ. ਪੱਤਾ. "ਜੈਸੇ ਬਨ ਹਰ ਪਾਤ." (ਸਾਰ ਕਬੀਰ) ੨. ਪੰਖ. ਪਕ੍ਸ਼੍. "ਭਾਂਭੀਰੀ ਕੇ ਪਾਤ ਪਾਰਦੌ." (ਸੋਰ ਮਃ ੫) ੩. ਪਾਵਤ (ਪਾਉਂਦਾ) ਦਾ ਸੰਖੇਪ. "ਤੈਸ ਕਰਮਫਲ ਪਾਤ." (ਗੁਪ੍ਰਸੂ) ੪. ਸੰ. ਡਿਗਣ ਦੀ ਕ੍ਰਿਯਾ. ਪਤਨ. "ਰਾਜ ਕਾਜ ਰਾਖਬੇ ਕੋ ਕਛੂ ਨਹਿ ਪਾਤ ਹੈ." (ਕ੍ਰਿਸ਼ਨਾਵ) ੫. ਚਰਚਾ ਵਿੱਚ ਪਕ੍ਸ਼੍ ਦਾ ਡਿਗਣਾ. ਹਾਰ ਹੋਣੀ. "ਉੱਤਰ ਦੇ, ਨਤੁ ਹ੍ਵੈਹੈ ਪਾਤ." (ਨਾਪ੍ਰ) ੬. ਪ੍ਰਹਾਰ. ਆਘਾਤ. "ਦੇਵੀ ਕਰ੍ਯੋ ਖੱਗ ਪਾਤੰ." (ਚੰਡੀ ੨) ੭. ਵਿ- ਰਕ੍ਸ਼੍ਕ. ਤ੍ਰਾਤਾ. "ਕੇਤੇ ਪਾਤ ਨਰਿੰਦ." (ਜਪੁ) ੮. ਫ਼ਾ. [پات] ਤਖ਼ਤ. ਰਾਜਸਿੰਘਾਸਨ....
ਦੇਖੋ, ਬਿਤ. "ਹਰਚੰਦਉਰੀ ਬਨ ਹਰ ਪਾਤ ਰੇ, ਇਹੈ ਤੁਹਾਰੋ ਬੀਤ." (ਧਨਾ ਮਃ ੫) ੨. ਦੇਖੋ, ਵੀਤ। ੩. ਦੇਖੋ, ਬੀਤਣਾ. "ਬੀਤਜੈਹੈ ਬੀਤਜੈਹੈ ਜਨਮ ਅਕਾਜ ਰੇ." (ਜੈਜਾ ਮਃ ੯)...
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਸੰ. ਵਿ- ਗੁਜ਼ਰਿਆ. ਲੰਘਿਆ। ੨. ਛਿਪਿਆ ਗੁਪਤ। ੩. ਚਾਹਿਆ ਹੋਇਆ। ੪. ਸੰਗ੍ਯਾ- ਇੱਛਾ. ਚਾਹ...
ਕ੍ਰਿ- ਵ੍ਯਤੀਤ ਹੋਣਾ. ਗੁਜ਼ਰਨਾ. "ਬਾਰਹ ਬਰਸ ਬਾਲਪਨ ਬੀਤੇ." (ਆਸਾ ਕਬੀਰ)...
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੰ. ਅਕਾਰ੍ਯ. ਸੰਗ੍ਯਾ- ਹਾਨੀ. ਨੁਕਸਾਨ। ੨. ਕੁਕਰਮ. "ਤਜ ਕਾਜ, ਅਕਾਜ ਕੌ ਕਾਜ ਸਵਾਰ੍ਯੌ." (ਸਵੈਯੇ ੩੩) ੩. ਕ੍ਰਿ. ਵਿ- ਬੇਫਾਇਦਾ. ਵ੍ਰਿਥਾ....