bicharanāबिचरणा
ਕ੍ਰਿ. ਸੰ. ਵਿਚਰਣ. ਫਿਰਨਾ. ਘੁੰਮਣਾ. "ਬਿਚਰਤੇ ਨਿਰਭਯੰ ਸਤ੍ਰੁਸੈਨਾ." (ਸਹਸ ਮਃ ੫)
क्रि. सं. विचरण. फिरना. घुंमणा. "बिचरते निरभयं सत्रुसैना." (सहस मः ५)
ਦੇਖੋ, ਫਿਰਣਾ....
ਦੇਖੋ, ਘੂਮਨ....
ਸ਼ਤ. ਸੌ. "ਸੰਮਤ ਸਤ੍ਰਹਿ ਸਹਸ ਪਚਾਵਨ." (ਰਾਮਾਵ) ਵਿਕ੍ਰਮੀ ੧੭੫੫.¹ "ਸੰਮਤ ਸਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨ ਤੀਨ ਕਹਿੱਜੈ." (ਚਰਿਤ੍ਰ ੪੦੫) ੨. ਸੰ. सहस्त्र ਸਹਸ੍ਰ. ਹਜ਼ਾਰ. ਦਸ ਸੌ। ੩. ਭਾਵ- ਅਨੰਤ. ਬੇਸ਼ੁਮਾਰ. ਦੇਖੋ, ਸਹਸ੍ਰ. "ਸਹਸ ਸਿਆਣਪਾ ਲਖ ਹੋਹਿ." (ਜਪੁ) "ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ." (ਸੋਹਿਲਾ) ੪. ਸੰ. सहस् ਬਲਵਾਨ। ੫. ਵਿਜਈ. ਜਿੱਤਣ ਵਾਲਾ. ੬. ਸੰਗ੍ਯਾ- ਜਿੱਤ. ਫਤੇ। ੭. ਬਲ। ੮. ਸੰ. सहर्ष ਸਹਰ੍ਸ. ਵਿ- ਆਨੰਦ ਸਹਿਤ. ਆਨੰਦੀ. ਖ਼ੁਸ਼। ੯. ਫ਼ਾ. [ثہش] ਉਸ ਦਾ ਬਾਦਸ਼ਾਹ....