phirāhūnaफिराहून
ਵਿ- ਫਿਰਣ ਵਾਲਾ. ਵਿਮੁਖ. "(ਫਿਰਾਹੂਨ ਪ੍ਰਭੂ ਤੇ ਭਏ ਬਹੁ ਪਾਇ ਸਜਾਈ." (ਗੁਪ੍ਰਸੂ) ੨. ਦੇਖੋ, ਫਰਊਨ.
वि- फिरण वाला. विमुख. "(फिराहून प्रभू ते भए बहु पाइ सजाई." (गुप्रसू) २. देखो, फरऊन.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਵਿਰੁੱਧ (ਦੂਜੇ ਪਾਸੇ) ਹੈ ਜਿਸ ਦਾ ਮੁਖ। ੨. ਮੁਖ਼ਾਲਿਫ਼. ਦੁਸ਼ਮਨ। ੩. ਬਹਿਰਮੁਖ. ਮਨਮੁਖ....
ਵਿ- ਫਿਰਣ ਵਾਲਾ. ਵਿਮੁਖ. "(ਫਿਰਾਹੂਨ ਪ੍ਰਭੂ ਤੇ ਭਏ ਬਹੁ ਪਾਇ ਸਜਾਈ." (ਗੁਪ੍ਰਸੂ) ੨. ਦੇਖੋ, ਫਰਊਨ....
ਦੇਖੋ, ਪ੍ਰਭੁ. "ਪ੍ਰਭੂ ਹਮਾਰਾ ਸਾਰੇ ਸੁਆਰਥ." (ਭੈਰ ਮਃ ੫)...
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਪਾਦ. ਪਾਈਆ। ੨. ਕ੍ਰਿ ਵਿ- ਪਾਕੇ. ਪ੍ਰਾਪਤ ਕਰਕੇ. "ਚਲੇ ਵਰ ਪਾਇ." (ਗੁਪ੍ਰਸੂ) "ਪਾਇ ਠਗਉਰੀ ਆਪਿ ਭੁਲਾਇਓ." (ਸਾਰ ਮਃ ੫) ੩. ਪੈਂਦਾ ਹੈ. ਪੜਤਾ ਹੈ. "ਜੋ ਪਾਥਰ ਕੀ ਪਾਈ ਪਾਇ." (ਭੈਰ ਕਬੀਰ) ੪. ਸੰ. ਪ੍ਰਾਯ. ਸਮਾਨ. ਤੁੱਲ. "ਤਿਲ ਤਿਲ ਪਾਇ ਰਥੀ ਕਟਡਾਰੇ." (ਪਾਰਸਾਵ) ੫. ਸੰ. ਪ੍ਰਾਯਃ ਵਿਸ਼ੇਸ ਕਰਕੇ ਥੀ। ੬. ਲਗਪਗ. ਕਰੀਬ ਕਰੀਬ. "ਦਸ ਦ੍ਯੋਸ ਪਾਇ ਦਿੱਕੀ ਨਰੈਣ." (ਦੱਤਾਵ) ੭. ਫ਼ਾ. [پائے] ਸੰਗ੍ਯਾ- ਪਾਦ. ਚਰਨ. "ਪਾਇ ਪਰਉ ਗੁਰ ਕੈ ਬਲਿਹਾਰੈ." (ਸੋਰ ਮਃ ੧) "ਪਾਇ ਗਹੇ ਜਬ ਤੇ ਤੁਮਰੇ." (ਰਾਮਾਵ) ੮. ਬੁਨਿਯਾਦ. ਨਿਉਂ "ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ." (ਵਾਰ ਮਾਝ ਮਃ ੧) ੯. ਦ੍ਰਿੜ੍ਹਤਾ. ਮਜਬੂਤ਼ੀ। ੧੦. ਸ਼ਕਤਿ. ਬਲ. "ਤੇਰਾ ਅੰਤੁ ਨ ਪਾਇਆ ਕਹਾ ਪਾਇ?" (ਬਸੰ ਮਃ ੧) ਮੇਰੀ ਕੀ ਸ਼ਕਤੀ ਹੈ?#੧੧ ਬਹਾਨਾ। ੧੨. ਹ਼ੱਦ. ਸੀਮਾ....
ਅ਼. [فرعون] ਫ਼ਿਰਊ਼ਨ. Pharaoh. ਮਿਸਰ ਦੇ ਅਨੇਕ ਬਾਦਸ਼ਾਹ ਇਸ ਨਾਮ ਦੇ ਹੋਏ ਹਨ. ਇਹ ਨਾਮ ਭੀ "ਜਨਕ" ਦੀ ਤਰਾਂ ਰਾਜਗੱਦੀ ਦੀ ਅੱਲ (ਉਪਾਧੀ) ਸੀ, ਪਰ ਸਭ ਤੋਂ ਪ੍ਰਸਿੱਧ ਫ਼ਿਰਊਨ ਉਹ ਹੈ, ਜੋ ਮੂਸਾ ਦੇ ਸਮੇਂ ਹੋਇਆ ਹੈ ਅਰ ਇਸਰਾਈਲ ਵੰਸ਼ ਉੱਪਰ (ਜਿਸ ਵਿੱਚ ਮੂਸਾ ਭੀ ਸੀ), ਬਹੁਤ ਜੁਲਮ ਅਤੇ ਖ਼ੁਦਾਈ ਦਾ ਦਾਵਾ ਕਰਦਾ ਸੀ. ਇੱਕ ਵਾਰ ਕਰਤਾਰ ਦੇ ਭਾਣੇ ਅੰਦਰ ਮਿਸਰੀ ਲੋਕਾਂ ਦੇ ਘਰ ਪਲੇਗ ਪੈ ਗਈ. ਮੂਸਾ ਨੇ ਆਪਣੀ ਕੌਮ ਨੂੰ ਨਾਲ ਲੈਕੇ ਮਿਸਰ ਛੱਡਣ ਦੇ ਇਰਾਦੇ ਨਾਲ ਕੂਚ ਕੀਤਾ. ਜਦ ਕੁਝ ਦੂਰ ਮੂਸਾ ਚਲਾ ਗਿਆ. ਤਾਂ ਫਿਰਊਨ ਨੇ ਫੌਜ ਲੈਕੇ ਪਿੱਛਾ ਕੀਤਾ. ਮੂਸਾ ਆਪਣੀ ਕੌਮ ਸਮੇਤ ਰੱਤੇ ਸਾਗਰ (Rez Sea) ਤੋਂ ਪਾਰ ਹੋ ਗਿਆ ਅਤੇ ਫਿਰਊਨ ਕਰਤਾਰ ਦੇ ਹੁਕਮ ਨਾਲ ਲਸ਼ਕਰ ਸਮੇਤ ਸਮੁੰਦਰ ਵਿੱਚ ਗਰਕ ਹੋ ਗਿਆ. ਇਸ ਫਿਰਊਨ ਦਾ ਅਸਲ ਨਾਮ ਵਲੀਦ ਬਿਨ ਮੁਸਅ਼ਬ ਸੀ।¹ ੨. ਮਗਰਮੱਛ. ਘੜਿਆਲ. ਨਿਹੰਗ। ੩. ਵਿ- ਬਦਲਾ ਲੈਣ ਵਾਲਾ। ੪. ਅਭਿਮਾਨੀ. ਅਹੰਕਾਰੀ....