niravēdhaनिरवेद
(ਨਿਰ- ਵਿਦ) ਸੰ. ਸੰਗ੍ਯਾ- ਨਿਰ੍ਵੇਦ. ਵੈਰਾਗ੍ਯ. ਉਪਰਾਮਤਾ। ੨. ਅਪਮਾਨ। ੩. ਖੇਦ. ਦੁੱਖ। ੪. ਪਸ਼ਚਾਤਾਪ. ਪਛਤਾਵਾ.
(निर- विद) सं. संग्या- निर्वेद. वैराग्य. उपरामता। २. अपमान। ३. खेद. दुॱख। ४. पशचाताप. पछतावा.
ਸੰ. निर. ਵ੍ਯ- ਬਿਨਾ ਦੇਖੋ, ਨਿਹ, ਨਿਰਗੁਣ ਅਤੇ ਨਿਰਜਨ ਆਦਿ ਸ਼ਬਦ....
ਸੰ. विद् । ਧਾ- ਸਮਝਣਾ (ਜਾਣਨਾ), ਦੁਖੀ ਹੋਣਾ, ਧਿਆਨ ਕਰਨਾ, ਵਿਚਾਰ ਕਰਨਾ, ਵਾਸ ਕਰਨਾ, ਅਰਪਨ ਕਰਨਾ। ੨. ਸੰਗ੍ਯਾ- ਪੰਡਿਤ. ਵਿਦ੍ਵਾਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿਰਾਗ ਦਸ਼ਾ. ਸੰਸਾਰ ਦੇ ਪਦਾਰਥਾਂ ਤੋਂ ਮਨ ਦੀ ਉਪਰਾਮਤਾ....
ਸੰਗ੍ਯਾ- ਆਪਣਾ ਮੰਨਣਾ. ਮਮਤ੍ਵ. "ਕਿਨਹੂ ਪ੍ਰੀਤਿ ਲਾਈ ਮੋਹ ਅਪਮਾਨ." (ਆਸਾ ਮਃ ੪) ੨. ਸੰ. ਨਿਰਾਦਰ. ਬੇਇੱਜ਼ਤੀ. ਤਿਰਸਕਾਰ....
ਦੇਖੋ, ਖਿਦ। ੨. ਸੰਗ੍ਯਾ- ਦੁੱਖ. "ਖੇਦ ਮਿਟੇ ਸਾਧੂ ਮਿਲਤ." (ਬਾਵਨ) ੩. ਸ਼ੋਕ। ੪. ਘਬਰਾਹਟ। ੫. ਦੇਖੋ, ਖੇਦਨਾ....
ਸੰ. ਪਸ੍ਚਾਤਾੱਪ. ਸੰਗ੍ਯਾ- ਕੋਈ ਕੰਮ ਕਰਕੇ ਪਿੱਛੋਂ ਤਪਣ ਦੀ ਕ੍ਰਿਯਾ. ਪਛਤਾਵਾ....
ਦੇਖੋ, ਪਛਤਾਪ....