nitāranāनितारणा
ਕ੍ਰਿ- ਸੰ. ਨਿਸ੍ਵਾਰਣ. ਤਰਾਉਣਾ. ਤਾਰਨਾ। ੨. ਦਾਲ ਆਦਿ ਦਾ ਫੂਸ ਪਾਣੀ ਪੁਰ ਤਾਰਕੇ ਕੱਢਣਾ। ੩. ਸੱਚ ਝੂਠ ਦਾ ਨਿਬੇੜਾ ਕਰਨਾ.
क्रि- सं. निस्वारण. तराउणा. तारना। २. दाल आदि दा फूस पाणी पुर तारके कॱढणा। ३. सॱच झूठ दा निबेड़ा करना.
ਦੇਖੋ, ਤਾਰਣਾ। ੨. ਤਾੜਨਾ. "ਅਧਿਕ ਤਾਰਨਾ ਤਾਰਨ ਕਰਹੀ." (ਨਾਪ੍ਰ) ਵਡੀ ਤਾੜਨਾ ਨਾਲ ਤਾੜਨ ਕਰਦੇ ਹਨ....
ਸੰ. ਸੰਗ੍ਯਾ- ਕੌੜਤੁੰਮਾ. ਇੰਦ੍ਰਾਯਨ। ੨. ਜੰਗਲੀ ਸ਼ਹਦ. ਮਧੁ। ੩. ਸੰ. ਦਾਲਿ. ਦਲਿਆ ਹੋਇਆ ਅੰਨ. ਦ੍ਵਿਦਲ ਕੀਤਾ ਦਾਣਾ. ਦੇਖੋ, ਦਾਲਿ। ੪. ਦਲੇ ਹੋਏ ਅੰਨ ਦਾ ਸਾਲਣ। ੫. ਵਿ- ਦਲਨ ਕਰਤਾ. "ਸਭ ਦਾਲਿਦ ਭੰਜ ਦੁਖਦਾਲ." (ਨਟ ਮਃ ੪. ਪੜਤਾਲ) ੬. ਅ਼. [دال] ਰਹਨੁਮਾ. ਰਾਹ ਦੱਸਣ ਵਾਲਾ। ੭. ਯੁਕ੍ਤਿ ਦੱਸਣ ਵਾਲਾ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਸੁੱਕਾ ਅਤੇ ਖਿੰਡਿਆ ਹੋਇਆ ਘਾਹ। ੨. ਕੂੜਾ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸਤ੍ਯ. ਮਿਥ੍ਯਾ ਦੇ ਵਿਰੁੱਧ। ੨. ਰਾਸ੍ਤੀ. ਸਚਾਈ। ੩. सत- च ਸਤ੍ਯ- ਅਤੇ....
ਸੰਗ੍ਯਾ- ਅਸਤ੍ਯ. ਮਿਥ੍ਯਾ. ਕੂੜ. "ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ." (ਵਾਰ ਮਾਝ ਮਃ ੪) ਭਾਗਵਤ ਅਤੇ ਵਸ਼ਿਸ੍ਠਸੰਹਿਤਾ ਵਿੱਚ ਲਿਖਿਆ ਹੈ ਕਿ ਇਸਤ੍ਰੀਆਂ ਨਾਲ ਹਾਸੀ ਮਖੌਲ ਵਿੱਚ, ਵਿਆਹ ਸਮੇਂ, ਆਪਣੀ ਰੋਜ਼ੀ ਵਾਸਤੇ, ਜਾਨ ਜਾਣ ਦੇ ਡਰ ਤੋਂ, ਧਨ ਨਾਸ ਹੁੰਦਾ ਵੇਖਕੇ, ਗਊ ਬ੍ਰਾਹਮਣ ਦੇ ਹਿਤ ਲਈ, ਹਿੰਸਾ ਰੋਕਣ ਵਾਸਤੇ, ਝੂਠ ਬੋਲਣਾ ਪਾਪ ਨਹੀਂ.¹#ਸਿੱਖਧਰਮ ਕਿਸੇ ਹਾਲਤ ਵਿੱਚ ਭੀ ਝੂਠ ਬੋਲਣ ਦੀ ਆਗ੍ਯਾ ਨਹੀਂ ਦਿੰਦਾ. "ਝੂਠੇ ਕਉ ਨਾਹੀ ਪਤਿ ਨਾਉ। ਕਬਹੁ ਨ ਸੂਚਾ ਕਾਲਾ ਕਾਉ." (ਬਿਲਾਥਿਤੀ ਮਃ ੧) "ਝੂਠੇ ਕੂੜ ਕਮਾਵਹਿ, ਦੁਰਮਤਿ ਦਰਗਹਿ ਹਾਰਾ ਹੇ." (ਮਾਰੂ ਸੋਲਹੇ ਮਃ ੧) "ਕੂੜ ਬੋਲਿ ਮੁਰਦਾਰ ਖਾਇ." (ਵਾਰ ਮਾਝ ਮਃ ੧) ੨. ਜੂਠ. ਅਪਵਿਤ੍ਰਤਾ. "ਮੁਖਿ ਝੂਠੈ ਝੂਠੁ ਬੋਲਣਾ, ਕਿਉਕਰਿ ਸੂਚਾ ਹੋਇ?" (ਸ੍ਰੀ ਮਃ ੧)...
ਸੰ. ਨਿਵ੍ਰਿੱਤ ਕਰਨ ਦੀ ਕ੍ਰਿਯਾ. ਦੋ ਮਿਲੀ ਵਸਤਾਂ ਨੂੰ ਵੱਖ ਕਰਨ ਦਾ ਭਾਵ. ਨ੍ਯਾਯ. ਨਿਆਂ. ਇਨਸਾਫ਼। ੨. ਫੈਸਲਾ, "ਤਹਿ ਸਾਚ ਨਿਆਇ ਨਿਬੇਰਾ." (ਸੋਰ ਮਃ ਪ) "ਅੰਤਿ ਸਚਨਿਬੇੜਾ ਰਾਮ." (ਵਡ ਛੰਤ ਮਃ ੩) "ਸਤਿਗੁਰੁ ਹਥਿ ਨਿਬੇੜੁ." (ਵਾਰ ਮਾਝ ਮਃ ੧) ੩. ਸਿੱਧਾਂਤ. ਨਿਚੋੜ. "ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ." (ਸਿਧਗੋਸਾਟਿ) ੪. ਸਮਾਪਤੀ. ਖਾਤਿਮਾ. "ਹਉਮੈ ਮਾਰਿ ਨਿਬੇਰੀ." (ਸਾਰ ਮਃ ੧) ਪ ਹਿਸਾਬ ਭੁਗਤਾਉਣ ਦੀ ਕ੍ਰਿਯਾ. "ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ." (ਸੋਰ ਕਬੀਰ)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....