dhhīmāधीमा
ਵਿ- ਧੀਰਯ ਵਾਲਾ। ੨. ਮੱਠਾ, ਜੋ ਬਹੁਤ ਚਾਲਾਕ ਨਹੀਂ। ੩. ਧੀਮਾਨ (ਬੁੱਧਿਮਾਨ) ਦਾ ਸੰਖੇਪ.
वि- धीरय वाला। २. मॱठा, जो बहुत चालाक नहीं। ३. धीमान (बुॱधिमान) दा संखेप.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਮੋਣ ਪਾਕੇ ਮੈਦੇ ਦੀ ਵਡੀ ਅਤੇ ਛੋਟੀ ਟਿੱਕੀ, ਜੋ ਘੀ ਵਿੱਚ ਤਲੀ ਹੋਈ ਹੋਵੇ। ੨. ਦੇਖੋ, ਮਠਸਾਨ। ੩. ਵਿ- ਸੁਸਤ੍ਰ, ਜੋ ਚਾਲਾਕ ਨਹੀਂ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਫ਼ਾ. [چالاک] ਵਿ- ਚਤੁਰ. ਹੋਸ਼ਿਆਰ। ੨. ਚੰਚਲ. ਚਪਲ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਧੀਮਤ....
ਸੰ. बुद्घिमान्. ਵਿ- ਅਕ਼ਲਮੰਦ। ੨. ਸੰਗ੍ਯਾ- ਪੰਜਾਬੀ ਦੀ ਇੱਕ ਪਰੀਕ੍ਸ਼ਾ (ਇਮਤਿਹਾਨ) ਅਤੇ ਵਿਦ੍ਯਾ ਦੀ ਪਦਵੀ....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....