taura, taurāटौर, टौरा
ਸੰਗ੍ਯਾ- ਸ਼ੇਰ ਆਦਿ ਪਸ਼ੂਆਂ ਦੀ ਪੂਛ ਦੇ ਸਿਰੇ ਤੇ ਚੌਰ ਦੀ ਸ਼ਕਲ ਦਾ ਰੋਮਾਂ ਦਾ ਗੁੱਫਾ. "ਫੇਰਤ ਲਾਂਗੁਲ ਟੌਰ ਕਰਾਲਾ." (ਗੁਪ੍ਰਸੂ) ੨. ਚੌਰ ਦੀ ਸ਼ਕਲ ਦਾ ਸਰਬੰਦ ਦਾ ਲਟਕਦਾ ਹੋਇਆ ਲੜ ਅਥਵਾ ਸਿਰ ਤੇ ਕਲਗੀ ਦੀ ਸ਼ਕਲ ਦਾ ਸਾਫੇ ਦਾ ਉਭਰਿਆ ਹੋਇਆ ਸਿਰਾ। ੩. ਬੂਟੇ ਦੀ ਮੰਜਰੀ. ਸਿੱਟਾ. "ਇਸ ਕੋ ਟੌਰ ਉਚੇਰੇ ਨਿਕਸ੍ਯੋ." (ਗੁਪ੍ਰਸੂ)
संग्या- शेर आदि पशूआं दी पूछ दे सिरे ते चौर दी शकल दा रोमां दा गुॱफा. "फेरत लांगुल टौर कराला." (गुप्रसू) २. चौर दी शकल दा सरबंद दा लटकदा होइआ लड़ अथवा सिर ते कलगी दी शकल दा साफे दा उभरिआ होइआ सिरा। ३. बूटे दी मंजरी. सिॱटा. "इस को टौर उचेरे निकस्यो." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਪ੍ਰਸ਼ਨ. ਸਵਾਲ. ਦੇਖੋ, ਪੁਛਣਾ. "ਨਾਨਕ ਬਖਸੇ ਪੂਛ ਨ ਹੋਇ." (ਆਸਾ ਮਃ ੧) "ਸਾਚੀ ਦਰਗਹਿ ਪੂਛ ਨ ਹੋਇ." (ਬਿਲਾ ਅਃ ਮਃ ੧) ੨. ਪੁੱਛ. ਦੁੰਮ. ਦੇਖੋ, ਪੁੰਛ....
ਦੇਖੋ, ਸਿਰਾ. "ਦੋਵੈ ਸਿਰੇ ਸਤਿਗੁਰੂ ਨਿਬੇੜੇ." (ਮਾਰੂ ਮਃ ੧) ਭਾਵ- ਜਨਮ ਮਰਨ. ੨. ਸ੍ਰਿਜੇ. ਰਚੇ. ਦੇਖੋ, ਸਿਰਜਣਾ. "ਬ੍ਰਹਮਾ ਬਿਸਨ ਸਿਰੇ ਤੈ ਅਗਨਤ." (ਸਵੈਯੇ ਮਃ ੪. ਕੇ)...
ਸੰਗ੍ਯਾ- ਚੋਰ. ਦੂਸਰੇ ਦੀ ਵਸਤੁ ਚੁਰਾਉਣ ਵਾਲਾ। ੨. ਦੇਖੋ, ਚਾਮਰ। ੩. ਸੰ. ਚੌਲ. ਚੂੜਾ. ਮੁਕੁਟ. ਤਾਜ. "ਗਿਰੈਂ ਚੌਰ ਚਾਰੰ." (ਰਾਮਾਵ) ੪. ਨਾਹਨਰਾਜ ਵਿੱਚ ਇੱਕ ਪਹਾੜ ਦਾ ਟਿੱਲਾ "ਚੌਰ" ਨਾਮ ਤੋਂ ਪ੍ਰਸਿੱਧ ਹੈ, ਜਿਸ ਦੀ ਬਲੰਦੀ ੧੧੯੨੨ ਫੁਟ ਹੈ....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਸੰਗ੍ਯਾ- ਗੁੱਛਾ. ਦੇਖੋ, ਗੁੰਫ. "ਸੇਜਬੰਦ ਗੁੰਫੇ ਬਡ ਜਰੀ." (ਗੁਪ੍ਰਸੂ) ੨. ਕਾਰਣਮਾਲਾ ਅਲੰਕਾਰ ਦੀ ਭੀ ਗੁੰਫਾ ਸੰਗ੍ਯਾ ਹੈ. ਦੇਖੋ, ਕਾਰਣਮਾਲਾ....
ਦੇਖੋ, ਲਾਂਗਲ। ੨. ਡਿੰਗ. ਲਿੰਗ. ਜਨਨੇਂਦ੍ਰਿਯ....
ਸੰਗ੍ਯਾ- ਸ਼ੇਰ ਆਦਿ ਪਸ਼ੂਆਂ ਦੀ ਪੂਛ ਦੇ ਸਿਰੇ ਤੇ ਚੌਰ ਦੀ ਸ਼ਕਲ ਦਾ ਰੋਮਾਂ ਦਾ ਗੁੱਫਾ. "ਫੇਰਤ ਲਾਂਗੁਲ ਟੌਰ ਕਰਾਲਾ." (ਗੁਪ੍ਰਸੂ) ੨. ਚੌਰ ਦੀ ਸ਼ਕਲ ਦਾ ਸਰਬੰਦ ਦਾ ਲਟਕਦਾ ਹੋਇਆ ਲੜ ਅਥਵਾ ਸਿਰ ਤੇ ਕਲਗੀ ਦੀ ਸ਼ਕਲ ਦਾ ਸਾਫੇ ਦਾ ਉਭਰਿਆ ਹੋਇਆ ਸਿਰਾ। ੩. ਬੂਟੇ ਦੀ ਮੰਜਰੀ. ਸਿੱਟਾ. "ਇਸ ਕੋ ਟੌਰ ਉਚੇਰੇ ਨਿਕਸ੍ਯੋ." (ਗੁਪ੍ਰਸੂ)...
ਪਹਾ- ਸੰਗ੍ਯਾ- ਨ੍ਰਿਤ੍ਯ. ਨਾਚ। ੨. ਤਮਾਸ਼ਾ. ਖੇਲ। ੩. ਸੰ. ਅਨੰਤਮੂਲਾ ਬੂਟੀ। ੪. ਕਾਲੀ ਦੇਵੀ। ੫. ਕਰਾਲ ਦਾ ਇਸਤ੍ਰੀ ਲਿੰਗ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਤੁ. [کلغی] ਸੰਗਯਾ- ਰਤਨਾਂ ਨਾਲ ਜੜਾਊ ਖੰਭਦਾਰ ਇੱਕ ਭੂਖਣ, ਜਿਸ ਨੂੰ ਹਿੰਦੁਸਤਾਨ ਦੇ ਬਾਦਸ਼ਾਹ ਅਤੇ ਮਹਾਰਾਜੇ ਸਿਰ ਪੁਰ ਪਹਿਰਦੇ ਹਨ। ੨. ਪੰਛੀਆਂ ਦੇ ਸਿਰ ਦੀ ਬੋਦੀ....
ਸੰਗ੍ਯਾ- ਕਿਨਾਰਾ. ਤਰਫ. ਧਿਰ. "ਦੁਹਾਂ ਸਿਰਿਆਂ ਕਾ ਖਸਮੁ ਆਪਿ." (ਵਾਰ ਗੂਜ ੨. ਮਃ ੫) ੨. ਸਿਰ ਤੇ. ਸੀਸ ਪੁਰ. "ਸਾਬਤ ਸੂਰਤਿ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ੩. ਸੰ. सिरा. ਨਦੀ। ੪. ਨਾੜੀ. ਰਗ. ਸ਼ਿਰਾ ਭੀ ਸੰਸਕ੍ਰਿਤ ਸ਼ਬਦ ਹੈ....
ਸੰ. मञ्जरी. ਸੰਗ੍ਯਾ- ਨਵਾਂ ਕੋਮਲ ਸ਼ਿਗੂਫਾ। ੨. ਬਹੁਤ ਕੋਮਲ ਨਵਾਂ ਸਿੱਟਾ। ੩. ਮੋਤੀ। ੪. ਬੇਲ ਲਤਾ। ੫. ਦੇਖੋ, ਸਵੈਯੇ ਦਾ ਰੂਪ ੨੫....
ਸੰ. ਸ਼ਿਰਸ੍ਥਾ. ਸੰਗ੍ਯਾ- ਬੱਲੀ. ਖ਼ੋਸ਼ਹ. ਜੈਸੇ- ਜਵਾਰ ਬਾਜਰੇ ਦਾ ਸਿੱਟਾ. ੨. ਕਿਸੇ ਗੱਲ ਦਾ ਭਾਵ ਸਿਧਾਂਤ। ੩. ਨਤੀਜਾ, ਫਲ "ਪਾਤਸਾਹ! ਸਿੱਟਾ ਹਨਐ ਜਾਹਰ."...