ਗੋਇਲ, ਗੋਇਲੜਾ

goila, goilarhāगोइल, गोइलड़ा


ਮਰਾ. ਗੋਂਵਲ. ਸੰਗ੍ਯਾ- ਗੋ ਆਲਯ. ਗਊਆਂ ਦਾ ਘਰ. ਗਵਾਲਯ। ੨. ਉਹ ਥਾਂ, ਜਿੱਥੇ ਬਰਸਾਤ ਦੀ ਮੌਸਮ ਹਰਾ ਘਾਹ ਚਰਣ ਲਈਂ ਗਾਈਆਂ ਨੂੰ ਰੱਖਿਆ ਜਾਵੇ. "ਐਥੈ ਗੋਇਲੜਾ ਦਿਨ ਚਾਰੇ." (ਮਾਰੂ ਸੋਲਹੇ ਮਃ ੧) ੩. ਅ਼. [غوُل] ਗ਼ੂਅਲ. ਵਿ- ਸੁਗਮ. ਆਸਾਨ. "ਚਾਰ ਪਦਾਰਥ ਗੋਇਲ ਗੋਲੇ." (ਭਾਗੁ)


मरा. गोंवल. संग्या- गो आलय. गऊआं दा घर. गवालय। २. उह थां, जिॱथे बरसात दी मौसम हरा घाह चरण लईं गाईआं नूं रॱखिआ जावे. "ऐथै गोइलड़ा दिन चारे." (मारू सोलहे मः १) ३. अ़. [غوُل] ग़ूअल. वि- सुगम. आसान. "चार पदारथ गोइल गोले." (भागु)