khataturasaखटतुरस
ਤੁਰਸ਼ੀ (ਖਟਿਆਈ) ਨਾਲ ਮਿਲਿਆ ਖਟਰਸ ਦਾ ਸਵਾਦ. ਜੈਸੇ- ਖਟਮਿਠਾ, ਨਮਕੀਨਖੱਟਾ ਆਦਿ.
तुरशी (खटिआई) नाल मिलिआ खटरस दा सवाद. जैसे- खटमिठा, नमकीनखॱटाआदि.
ਫ਼ਾ. [تُرشی] ਸੰਗ੍ਯਾ- ਖਟਿਆਈ। ੨. ਨਾਰਾਜਗੀ। ੩. ਦੇਖੋ, ਤੁਲਸੀ. "ਆਸ ਪਾਸ ਘਨ ਤੁਰਸੀ ਦਾ ਬਿਰਵਾ." (ਗਉ ਕਬੀਰ) ਦੇਖੋ, ਬਨਾਰਸ ੨....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. षड्रस ਰਸਨਾ ਕਰਕੇ ਗ੍ਰਹਿਣ ਕਰਣ ਯੋਗ੍ਯ ਛੀ ਪ੍ਰਕਾਰ ਦੇ ਸਵਾਦ- ਮਿੱਠਾ, ਸਲੂਣਾ, ਚਰਪਰਾ- ਤਿੱਖਾ, ਕਸੈਲਾ, ਖੱਟਾ ਅਤੇ ਕੌੜਾ. "ਬਹੁਰਸ ਸਾਲਣੇ ਸਵਾਰਦੀ ਖਟਰਸ ਮੀਠੇ ਪਾਇ." (ਸਵਾ ਮਃ ੩)...
ਸੰ. ਸ੍ਵਾਦ. ਸੰਗ੍ਯਾ- ਰਸਨਾ ਕਰਕੇ ਰਸ ਗ੍ਰਹਿਣ. ਲੱਜਤ. ਜਾਇਕਾ। ੨. ਅ਼. [سواد] ਕਾਲਿਸ. ਕਾਲਖ। ੩. ਪਿੰਡ ਦਾ ਗੋਇਰਾ। ੪. ਲਿਆਕਤ. ਯੋਗ੍ਯਤਾ। ੫. ਮਜਮੂਨ ਦਾ ਖਰੜਾ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਖਟਾਈ ਨਾਲ ਮਿਲਿਆ ਹੋਇਆ ਮਿੱਠਾ ਰਸ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...