kumudhanīकुमुदनी
ਸੰਗ੍ਯਾ- ਕੁਮੁਦਿਨੀ. ਦੇਖੋ, ਕੁਮੁਦ ੨. "ਚੰਦ ਕੁਮੁਦਨੀ ਦੂਰਹੁ ਨਿਵ ਸਸਿ." (ਮਾਰੂ ਮਃ ੧) ੨. ਭਮੂਲਾਂ ਵਾਲੀ ਤਲਾਈ.
संग्या- कुमुदिनी. देखो, कुमुद २. "चंद कुमुदनी दूरहु निव ससि." (मारू मः १) २. भमूलां वाली तलाई.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕੁਮੁਦਨੀ....
ਸੰ. कुमुदः ਸੰਗ੍ਯਾ- ਵਿਸਨੁ, ਜੋ ਕੁ (ਪ੍ਰਿਥਿਵੀ) ਨੂੰ ਮੋਦ (ਆਨੰਦ) ਦਿੰਦਾ ਹੈ। ੨. ਭਮੂਲ. ਨੀਲੋਫ਼ਰ. ਰਾਤ ਨੂੰ ਖਿੜਨ ਵਾਲਾ ਕਮਲ। ੩. ਚੰਦ੍ਰਮਾ। ੪. ਰਾਜਾ....
ਸੰ. चन्द ਧਾ- ਚਮਕਣਾ, ਖ਼ੁਸ਼ ਹੋਣਾ। ੨. ਸੰ. ਚੰਦ੍ਰ. ਸੰਗ੍ਯਾ- ਚੰਦ੍ਰਮਾ. ਚਾਂਦ. "ਚੰਦ ਦੇਖਿ ਬਿਗਸਹਿ ਕਉਲਾਰ." (ਬਸੰ ਮਃ ੫) ੩. ਇੱਕ ਸੰਖ੍ਯਾ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. "ਚੰਦ ਅਗਨਿ ਰਸ ਮਹੀ ਗਿਨ ਭਾਦੋਂ ਪੂਰਨਮਾਸ."¹ (ਗੁਪ੍ਰਸੂ) ਅਰਥਾਤ ੧੬੩੧। ੪. ਚੰਦ੍ਰਸ੍ਵਰ. ਇੜਾ ਨਾੜੀ. "ਚੰਦ ਸਤ ਭੇਦਿਆ." (ਮਾਰੂ ਜੈਦੇਵ) ਦੇਖੋ, ਚੰਦਸਤ ੨.। ੫. ਭਾਵ- ਆਤਮਾ. "ਚੰਦੁ ਗੁਪਤੁ ਗੈਣਾਰਿ." (ਬਿਲਾ ਥਿਤੀ ਮਃ ੧) ਆਤਮਾ ਗੁਪਤ ਹੈ ਦਸਮਦ੍ਵਾਰ ਵਿੱਚ। ੬. ਚੌਹਾਨਵੰਸ਼ੀ ਪ੍ਰਿਥੀਰਾਜ ਦਿੱਲੀਪਤਿ ਦੇ ਦਰਬਾਰ ਦਾ ਭੂਸਣ ਚੰਦਕਵਿ, ਜਿਸ ਨੇ ੬੯ ਅਧ੍ਯਾਵਾਂ ਦਾ ਪ੍ਰਿਥੀਰਾਜਰਾਯਸੋ" ਨਾਮਕ ਗ੍ਰੰਥ ਰਾਜਪੂਤਵੰਸ਼ ਦਾ ਇਤਿਹਾਸਰੂਪ ਲਿਖਿਆ ਹੈ। ੭. ਮਹਾਭਾਰਤ ਦੇ ਉਦਯੋਗ ਪਰਵ ਦਾ ਉਲਥਾਕਾਰ ਇੱਕ ਸੁਨਿਆਰਾ ਕਵਿ। ੮. ਫ਼ਾ. [چند] ਵਿ- ਕੁਛ. ਤਨਿਕ. ਥੋੜਾ. "ਚੰਦ ਰੋਜ ਚਲਨਾ ਕਿਛੁ ਪਕੜੋ ਕਰਾਰ." (ਨਸੀਹਤ) ੯. ਕਿਤਨਾ. ਕਿਸਕ਼ਦਰ....
ਸੰਗ੍ਯਾ- ਕੁਮੁਦਿਨੀ. ਦੇਖੋ, ਕੁਮੁਦ ੨. "ਚੰਦ ਕੁਮੁਦਨੀ ਦੂਰਹੁ ਨਿਵ ਸਸਿ." (ਮਾਰੂ ਮਃ ੧) ੨. ਭਮੂਲਾਂ ਵਾਲੀ ਤਲਾਈ....
ਦੇਖੋ, ਨਿਵਣੁ....
ਸੰ. शशिन- ਸ਼ਸ਼ਿਨ. ਸੰਗ੍ਯਾ- ਸਹੇ ਵਾਲਾ, ਚੰਦ੍ਰਮਾ. ਸਹੇ ਦਾ ਚਿੰਨ੍ਹ ਧਾਰਣ ਵਾਲਾ ਚੰਦ੍ਰ. ਦੇਖੋ, ਸ਼ਸ਼ਾਂਕ. "ਅਸਿਤਾ¹ ਨਿਸਿ ਮੇ ਸਸਿ ਸੇ ਬਿਗਸੇ." (ਸਮੁਦ੍ਰਮਥਨ) ੨. ਯੋਗਮਤ ਅਨੁਸਾਰ ਖੱਬਾ ਸੁਰ ਅਤੇ ਮਸ੍ਤਕ ਵਿੱਚ ਇਸਥਿਤ ਚੰਦ੍ਰਮਾ, ਜਿਸ ਤੋਂ ਅਮ੍ਰਿਤ ਟਪਕਦਾ ਹੈ "ਸਸਿ ਕੀਨੋ ਸੂਰ ਗਿਰਾਸਾ." (ਰਾਮ ਕਬੀਰ) ੩. ਇੱਕ ਗਿਣਤੀ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. "ਸੰਮਤ ਬਾਨ ਸੁ ਚੰਦ, ਖੰਭ ਸਸੀ ਸਾਵਨ ਵਿਖੇ." (ਨਿਹਾਲ ਸਿੰਘ) ਸੰਮਤ ੧੯੧੫² ੪. ਸੋਮਵਾਰ ਲਈ ਭੀ ਸਸਿ ਸ਼ਬਦ ਵਰਤਿਆ ਹੈ. "ਜਮਦੁਤਿਯਾ ਸਸਿ ਦਿਨ ਤਬ ਹੁਤੋ." (ਗੁਪ੍ਰਸੂ) ੫. ਸੰ. शस्य ਸ਼ਸਯ. ਖੇਤੀ. "ਸਦਾ ਸੁਕਾਲ ਸਸਿਨ ਕੋ ਸਾਲੀ." (ਨਾਪ੍ਰ)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....